13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਨਵ-ਨਿਯੁਕਤ ਉਪ ਚੇਅਰਮੈਨ ਮਿੰਟੂ ਪਹਿਲਵਾਨ ਦਾ ਰੋਹਿਤ ਸਿਆਲ ਵਲੋਂ ਸਨਮਾਨ

ਅਜੀਤ ਡੈਸਕ 29-07-2026
ਪਠਾਨਕੋਟ, 28 ਜੁਲਾਈ (ਸੰਧੂ)-ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਨਵ-ਨਿਯੁਕਤ ਉਪ ਚੇਅਰਮੈਨ ਮਿੰਟੂ ਪਹਿਲਵਾਨ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਪ੍ਰਭਾਰੀ ਰੋਹਿਤ ਸਿਆਲ ਵਲੋਂ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਹਿਤ ਸਿਆਲ ਨੇ ਮਿੰਟੂ ਪਹਿਲਵਾਨ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਕੁਸ਼ਤੀ ਅਤੇ ਹੋਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿੰਟੂ ਪਹਿਲਵਾਨ ਦੀ ਨਿਯੁਕਤੀ ਨਾਲ ਨੌਜਵਾਨ ਖਿਡਾਰੀਆਂ ਨੂੰ ਨਵਾਂ ਹੌਸਲਾ ਅਤੇ ਪ੍ਰਤਿਭਾਵਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ। ਇਸ ਮੌਕੇ ਮਿੰਟੂ ਪਹਿਲਵਾਨ ਨੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਅਤੇ ਸੰਗਠਨ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ‘ਤੇ ਜਿਤਾਏ ਭਰੋਸੇ ‘ਤੇ ਪੂਰਾ ਉਤਰਣ ਦੀ ਕੋਸ਼ਿਸ਼ ਕਰਨਗੇ ਅਤੇ ਪੰਜਾਬ ਦੇ ਪਹਿਲਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਬਿਹਤਰ ਸਹੂਲਤਾਂ ਦਿਵਾਉਣ ਲਈ ਯਤਨਸ਼ੀਲ ਰਹਿਣਗੇ।
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ 38 ਲੱਖ ਰੁਪਏ ਦੀ ਠੱਗੀ, ਪਤਨੀ ‘ਤੇ ਧੋਖਾਧੜੀ ਤੇ ਬੇਵਫ਼ਾਈ ਦੇ ਗੰਭੀਰ ਦੋਸ਼ ਅਗਲੀ ਖ਼ਬਰ ਮਸ਼ਹੂਰ ਡਾ: ਭਿੰਡਰ ਦੇ ਘਰ ਕਰੋੜਾਂ ਦੀ ਹੋਈ ਚੋਰੀ ਪਤਨੀ ਦੇ ਖਾਤਿਆਂ ’ਚੋਂ ਕੱਢੇ ਪੈਸੇ, 60 ਤੋਲੇ ਸੋਨਾ ਵੀ ਲੈ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।