15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਨੌਜਵਾਨ ਦੀ ਪਹਿਲਾਂ ਕੁੱਟਮਾਰ ਕੀਤੀ ਬਾਅਦ ’ਚ ਮਜ਼ਾਕ ਉਡਾਇਆ

ਅਜੀਤ ਡੈਸਕ 29-07-2026
ਊਧਨਵਾਲ, 28 ਜੁਲਾਈ (ਪਰਗਟ ਸਿੰਘ)-ਪੁਲਿਸ ਚੌਕੀ ਊਧਨਵਾਲ ਦੇ ਅਧੀਨ ਪਿੰਡ ਧਰਮਕੋਟ ਦੇ ਇਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਚੌਕੀ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਧਰਮਕੋਟ ਦੇ ਨੌਜਵਾਨ ਸਕੱਤਰ ਸਿੰਘ (26) ਪੁੱਤਰ ਗੁਲਜ਼ਾਰ ਸਿੰਘ ਜੋ ਕਿ ਖੇਤੀਬਾੜੀ ਦੇ ਨਾਲ ਗੁਰੂ ਘਰ ਦੀ ਸੇਵਾ ਕਰਦਾ ਸੀ, ਉਸ ਦੀ ਪਿੰਡ ਦੇ ਇਕ ਲੜਕੇ ਸੋਬਰ ਪੁੱਤਰ ਸਿੰਦਪਾਲ ਸਿੰਘ ਨਾਲ ਮਾਮੂਲੀ ਬਹਿਸਬਾਜ਼ੀ ਹੋ ਗਈ। ਸੋਬਰ ਦਿਮਾਗ ਤੋਂ ਥੋੜਾ ਸਾਧਾਰਨ ਹੈ। ਸਕੱਤਰ ਸਿੰਘ ਆਪਣੇ ਘਰ ਆ ਗਿਆ। ਥੋੜੀ ਦੇਰ ਬਾਅਦ ਅਰਸ਼ਦੀਪ ਸਿੰਘ ਪੁੱਤਰ ਗੀਤਾ, ਗੁਰਪਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਮੀਤਾ, ਅਕਾਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ, ਵਿੱਕੀ ਪੁੱਤਰ ਕਰਨੈਲ ਸਿੰਘ, ਵਾਸੀਅਨ ਧਰਮਕੋਟ ਅਤੇ ਇਨ੍ਹਾਂ ਦੇ ਨਾਲ ਤਿੰਨ, ਚਾਰ ਹੋਰ ਅਣਪਛਾਤੇ ਵਿਅਕਤੀਆਂ ਨੇ ਸਕੱਤਰ ਸਿੰਘ ਦੀ ਬਹੁਤ ਕੁੱਟਮਾਰ ਕੀਤੀ। ਉਸ ਦੀ ਦਸਤਾਰ ਦੀ ਬੇਅਦਬੀ ਵੀ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਚਲੇ ਗਏ। ਇਸ ਸਬੰਧੀ ਚੌਕੀ ਦਰਖਾਸਤ ਆਈ, ਜਿਸ ’ਤੇ ਕਾਰਵਾਈ ਕਰਦਿਆਂ ਇਨ੍ਹਾਂ ਚੌਂਕੀ ਆਉਣ ਦਾ ਸਮਾਂ ਦਿੱਤਾ ਗਿਆ, ਪਰ ਉਸ ਤੋਂ ਪਹਿਲਾਂ ਗੁਰਪਿੰਦਰ ਸਿੰਘ ਉਕਤ ਨੇ ਸਕੱਤਰ ਸਿੰਘ ਨੂੰ ਮਜ਼ਾਕ ਕਰਕੇ ਪ੍ਰੇਸ਼ਨ ਕੀਤਾ। ਇਸ ਮਜਾਕ ਦੇ ਕਾਰਨ ਉਸ ਨੇ ਜ਼ਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਆਪਣੀ ਵੀਡੀਓ ਬਣਾਈ, ਜਿਸ ਵਿਚ ਉਸ ਨੇ ਇਨ੍ਹਾਂ ਵਿਅਕਤੀਆਂ ਨੂੰ ਆਪਣੀ ਮੌਤ ਦਾ ਕਾਰਨ ਦੱਸਿਆ। ਸਕੱਤਰ ਸਿੰਘ ਦੀ ਮਾਤਾ ਬਲਜਿੰਦਰ ਕੌਰ ਨੇ ਬਿਆਨਾਂ ’ਤੇ ਥਾਣਾ ਘੁਮਾਣ ਵਿਚ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਸਕੱਤਰ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲ ਆਫ਼ ਐਮੀਨੈਂਸ ਬਟਾਲਾ ਵਿਖੇ 769 ਵਿਦਿਆਰਥੀਆਂ ਨੂੰ ਬੈਗ ਵੰਡੇ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਪਿੰਡ ਸਰਵਾਲੀ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।