ਘੁਮਾਣ, 27 ਜੁਲਾਈ (ਬੰਮਰਾਹ)- ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਐਨ.ਆਰ.ਆਈ ਰਵਿੰਦਰ ਸਿੰਘ ਜੋਨਾ ਭੋਮਾ ਯੂ.ਕੇ. ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਜੋਗਿੰਦਰ ਕੌਰ ਪਤਨੀ ਹਰਵੰਤ ਸਿੰਘ ਪੱਡਾ ਦਾ ਅਚਨਚੇਤ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਰਵਿੰਦਰ ਸਿੰਘ ਜੋਨਾ ਦੇ ਯੂ.ਕੇ. ਤੋਂ ਵਾਪਸ ਆਉਣ ’ਤੇ ਉਨ੍ਹਾਂ ਦੇ ਜੱਦੀ ਪਿੰਡ ਭੋਮਾ ਵਿਖੇ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।