10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪਿੰਡ ਉਗਰੇਵਾਲ ਦੇ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ

ਅਜੀਤ ਡੈਸਕ 23-07-2026
ਧਿਆਨਪੁਰ, 22 ਜੁਲਾਈ (ਕੁਲਦੀਪ ਸਿੰਘ ਸੋਨੂੰ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਨਾਮਵਰ ਪਿੰਡ ਉਗਰੇਵਾਲ ’ਚ ਉਸ ਸਮੇਂ ਸੋਗ ਦੀ ਲਹਿਰ ਫ਼ੈਲ ਗਈ, ਜਦੋਂ ਕਰੰਟ ਲੱਗਣ ਨਾਲ ਹਰਜਿੰਦਰ ਸਿੰਘ ਦੀ ਅਚਾਨਕ ਮੌਤ ਹੋ ਗਈ। ਇਸ ਸਬੰਧੀ ਸਰਪੰਚ ਬਲਵਿੰਦਰ ਸਿੰਘ ਹੀਰਾ ਉਗਰੇਵਾਲ ਅਤੇ ਭਰਾ ਬਲਵਿੰਦਰ ਸਿੰਘ ਰਿੰਪਾ ਉਗਰੇਵਾਲ ਨੇ ਦੱਸਿਆ ਕਿ ਉਹ ਪਹਿਲਾਂ ਲੰਮਾਂ ਸਮਾਂ ਮ੍ਰਿਤਕ ਹਰਜਿੰਦਰ ਸਿੰਘ ਨੂੰ ਏਧਰ-ਉਧਰ ਲੱਭਦੇ ਰਹੇ, ਪਰ ਉਸ ਦਾ ਕੋਈ ਵੀ ਪਤਾ ਨਾ ਲੱਗਾ। ਅਖੀਰ ਜਦੋਂ ਸ਼ਾਮ ਸਾਢੇ 8 ਵਜੇ ਦੇ ਕਰੀਬ ਪਿੰਡ ਦੇ ਲਹਿੰਦੇ ਪਾਸੇ ਮੇਨ ਰੋਡ ਦੇ ਨਜ਼ਦੀਕ ਮੋਟਰ ’ਤੇ ਉੱਤੇ ਪਹੁੰਚੇ ਤਾਂ ਚੁਬੱਚੇ ਵਿਚੋਂ ਮ੍ਰਿਤਕ ਹਰਜਿੰਦਰ ਸਿੰਘ ਦੀ ਲਾਸ਼ ਪਾਣੀ ਵਿਚ ਤੈਰਦੀ ਮਿਲੀ। ਉਨ੍ਹਾਂ ਨੇ ਦੱਸਿਆ ਕਿ ਮੀਂਹ ਕਰਕੇ ਮੋਟਰ ਦੇ ਚੁਬੱਚੇ ’ਚ ਕਰੰਟ ਆਉਣ ਕਰਕੇ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਫ਼ਤਹਿਗੜ ਚੂੜੀਆਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂੰ ਨੂੰ ਅਪੀਲ ਕੀਤੀ ਕਿ ਉਹ ਮ੍ਰਿਤਕ ਹਰਜਿੰਦਰ ਸਿੰਘ ਦੇ ਪਰਿਵਾਰ ਦੀ ਬਾਂਹ ਫੜਨ।
ਪਿਛਲੀ ਖ਼ਬਰ ਬਟਾਲਾ ਰੇਲਵੇ ਸਟੇਸ਼ਨ ’ਤੇ ਸੀਨੀਅਰ ਨਾਗਰਿਕਾਂ ਤੇ ਆਮ ਯਾਤਰੀਆਂ ਨੂੰ ਪਾਸ ਬਣਵਾਉਣ ’ਚ ਆ ਰਹੀ ਹੈ ਪ੍ਰੇਸ਼ਾਨੀ ਅਗਲੀ ਖ਼ਬਰ ਮੁਫ਼ਤ ਬਿਜਲੀ ਦੀ ਸਹੂਲਤ ਦਾ ਅਨੰਦ ਲੈਣ ਵਾਲਿਆਂ ਨੂੰ ਬਿੱਲ ਭਰਨ ਦਾ ਸਤਾ ਰਿਹਾ ਹੈ ਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।