15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਿਜਲੀ ਮੁਲਾਜਮਾਂ ਦੀ 2 ਰੋਜ਼ਾ ਹੜਤਾਲ ਜਾਰੀ-ਖੁੰਡੀ/ਸੁਲਤਾਨਪੁਰ

ਅਜੀਤ ਡੈਸਕ 22-07-2026
ਗੁਰਦਾਸਪੁਰ, 21 ਜੁਲਾਈ (ਅਸ਼ੋਕ ਸ਼ਰਮਾ)-ਬਿਜਲੀ ਮੁਲਾਜਮਾਂ ਵਲੋਂ ਮੰਗਾਂ ਨੂੰ ਲੈ ਕੇ ਦੋ ਰੋਜਾ ਸਮੂਹਿਕ ਹੜਤਾਲ ਜਾਰੀ ਹੈ। ਇਸ ਹੜਤਾਲ ਕਾਰਨ ਸੂਬੇ ਭਰ ਅੰਦਰ ਬਿਜਲੀ ਸਪਲਾਈ, ਨਵੇਂ ਕੁਨੈਕਸ਼ਨ, ਬਿੱਲ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਖਪਤਕਾਰਾਂ ਨੂੰ ਮੁਸ਼ਕਿਲਾਂ ਪੇਸ਼ ਆਉਣਗੀਆਂ। ਇਸ ਸਬੰਧੀ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਡਵੀਜਨ ਪ੍ਰਧਾਨ ਤਰਲੋਕ ਸਿੰਘ ਖੁੰਡੀ ਅਤੇ ਡਵੀਜਨ ਸਕੱਤਰ ਪ੍ਰੇਮ ਸਿੰਘ ਸੁਲਤਾਨਪੁਰ ਨੇ ਦੱਸਿਆ ਕਿ ਮੈਨੇਜਮੈਂਟ ਵਲੋਂ ਮੁਲਾਜਮਾਂ ਨੂੰ ਲੋੜੀਂਦਾ ਸਮਾਨ ਨਾ ਦੇਣ, ਬਕਾਏ ਮਾਣ ਭੱਤੇ ਬਹਾਲ ਨਾ ਕਰਨ, ਫੀਲਡ ਸਟਾਫ ਦੀ ਸੁਰੱਖਿਆ ਯਕੀਨੀ ਨਾ ਬਣਾਉਣ ਕਾਰਨ ਮੁਲਾਜਮਾਂ ਨੂੰ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਹੜਤਾਲ ਦੌਰਾਨ ਕੰਮਕਾਜ ਠੱਪ ਰਹੇਗਾ ਅਤੇ ਇਸ ਨਾਲ ਜਰੂਰੀ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਇੰਨਵਰਟਰ ਤੇ ਯੂ.ਪੀ.ਐਸ ਚਾਰਜ ਕਰਨ ਤੋਂ ਇਲਾਵਾ ਪਾਣੀ ਦੀਆਂ ਟੈਂਕੀਆਂ ਭਰ ਕੇ ਰੱਖਣ ਤਾਂ ਜੋ ਬਿਜਲੀ ਨਾ ਆਉਣ ਦੀ ਸੂਰਤ ਵਿਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ, ਹੜਤਾਲ ਜਾਰੀ ਰਹੇਗੀ।
ਪਿਛਲੀ ਖ਼ਬਰ ਗੁੱਡਵਿਲ ਸਕੂਲ ’ਚ ਰੋਬੋਟਿਕਸ ਅਤੇ ਏ.ਆਈ. ਟੈਕਨਾਲੋਜੀ ਸੰਬੰਧੀ ਸਿਖਲਾਈ ਅਗਲੀ ਖ਼ਬਰ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦਾ ਸਰਕਲ ਪ੍ਰਧਾਨ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।