13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਖੂੰਖਾਰ ਕੁੱਤੇ ਨੇ ਨੌਜਵਾਨ ਨੂੰ ਕੱਟਿਆ- ਗੰਭੀਰ ਜ਼ਖ਼ਮੀ

ਅਜੀਤ ਡੈਸਕ 20-07-2026
ਬਟਾਲਾ, 19 ਜੁਲਾਈ (ਸਤਿੰਦਰ ਸਿੰਘ)-ਆਵਾਰਾ ਕੁੱਤਿਆਂ ਦੀ ਵਧ ਰਹੀ ਲਗਾਤਾਰ ਗਿਣਤੀ ਕਾਰਨ ਹਨੇਰੇ-ਸਵੇਰ ਜਾਣ ਵਾਲੇ ਲੋਕ ਆਏ ਦਿਨ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਅੱਜ ਸਵੇਰੇ ਸਾਹਮਣੇ ਆਇਆ। ਜਦੋਂ ਨਜ਼ਦੀਕੀ ਪਿੰਡ ਸੰਗਰਾਵਾਂ ਦੀ ਨਰਸਰੀ ’ਤੇ ਦੇਖ-ਰੇਖ ਦਾ ਕੰਮ ਕਰਦੇ ਗੋਵਿੰਦਾ (26) ਪੁੱਤਰ ਗੋਕਰਨ ਉਪਰ ਖੂੰਖਾਰ ਕੁੱਤੇ ਵਲੋਂ ਹਮਲਾ ਕਰ ਦਿੱਤਾ ਤੇ ਕੁੱਤੇ ਵਲੋਂ ਨੌਜਵਾਨ ਗੋਵਿੰਦਾ ਦੇ ਮੂੰਹ, ਬਾਹਵਾਂ ਤੇ ਸਰੀਰ ਦੇ ਹੋਰ ਕਈ ਜਗਾ ਕੱਟਿਆ ਗਿਆ, ਜੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਵਲੋਂ ਉਸ ਦੇ ਮੂੰਹ ’ਤੇ ਟਾਂਕੇ ਲਗਾਏ ਗਏ ਹਨ। ਜ਼ਖ਼ਮੀ ਹੋਏ ਗੋਵਿੰਦਾ ਨੇ ਮੰਗ ਕੀਤੀ ਹੈ ਕਿ ਸਰਕਾਰ ਕੁੱਤਿਆਂ ’ਤੇ ਕਾਬੂ ਪਾਉਣ ਲਈ ਠੋਸ ਕਦਮ ਚੁੱਕੇ।
ਪਿਛਲੀ ਖ਼ਬਰ ਲੁੱਟਾਂ ਖੋਹਾਂ ’ਚ ਲੋੜੀਂਦਾ ਦੋਸ਼ੀ ਕਾਬੂ ਅਗਲੀ ਖ਼ਬਰ ਨਹਿਰ ’ਚੋਂ 45 ਸਾਲਾ ਵਿਅਕਤੀ ਦੀ ਲਾਸ਼ ਮਿਲੀ 3 ਦਿਨਾਂ ਤੋਂ ਲਾਪਤਾ ਸੀ ਵਿਅਕਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।