15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਨੀਤੂ ਮਿਨਹਾਸ ਨਗਰ ਕੌਂਸਲ ਸੁਜਾਨਪੁਰ ਦੀ ਪ੍ਰਧਾਨ ਤੇ ਸੁਰਿੰਦਰ ਸ਼ਰਮਾ ਦੇ ਉਪ ਪ੍ਰਧਾਨ ਬਣਨ ’ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਕੀਤਾ ਸਵਾਗਤ

ਅਜੀਤ ਡੈਸਕ 18-07-2026
ਸੁਜਾਨਪੁਰ, 17 ਜੁਲਾਈ (ਜਗਦੀਪ ਸਿੰਘ)-ਨਗਰ ਕੌਂਸਲ ਸੁਜਾਨਪੁਰ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਜਿਸ ਦੌਰਾਨ ਆਮ ਆਦਮੀ ਪਾਰਟੀ ਦੇ 4 ਕੌਂਸਲਰ ਹਾਜ਼ਰ ਰਹੇ ਜਿਨ੍ਹਾਂ ਵਿਚ ਨੀਤੂ ਮਿਨਹਾਸ, ਸੁਰਿੰਦਰ ਸ਼ਰਮਾ, ਰਾਣਾ ਪ੍ਰਤਾਪ ਅਤੇ ਸੁਦੇਸ਼ ਕੁਮਾਰੀ ਸ਼ਾਮਿਲ ਸਨ। ਚੋਣ ਦੌਰਾਨ ਸਰਬਸੰਮਤੀ ਨਾਲ ਨੀਤੂ ਮਿਨਹਾਸ ਨੂੰ ਸੁਜਾਨਪੁਰ ਨਗਰ ਕੌਂਸਲ ਦੀ ਪ੍ਰਧਾਨ ਅਤੇ ਸੁਰਿੰਦਰ ਸ਼ਰਮਾ ਨੂੰ ਉਪ ਪ੍ਰਧਾਨ ਚੁਣਿਆ ਗਿਆ। ਆਮ ਆਦਮੀ ਪਾਰਟੀ ਦੇ ਹਲਕਾ ਸੁਜਾਨਪੁਰ ਇੰਚਾਰਜ ਸਵਰਨ ਸਲਾਰੀਆ ਨੇ ਕਿਹਾ ਕਿ ਪਹਿਲੀ ਵਾਰ ਸੁਜਾਨਪੁਰ ਅੰਦਰ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਬਣੀ ਹੈ। ਆਮ ਆਦਮੀ ਪਾਰਟੀ ਸੁਜਾਨਪੁਰ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ। ਸੁਜਾਨਪੁਰ ਵਾਸੀਆਂ ਦੀਆਂ ਜੋ ਵੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਨਵੀਂ ਚੁਣੀ ਗਈ ਪ੍ਰਧਾਨ ਨੀਤੂ ਮਿਨਹਾਸ ਨੇ ਕਿਹਾ ਕਿ ਸੁਜਾਨਪੁਰ ਸ਼ਹਿਰ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਦੇ ਕਰਵਾਇਆ ਜਾਵੇਗਾ। ਸੁਜਾਨਪੁਰ ਦੇ ਵਿਕਾਸ ਲਈ ਸਾਰਿਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਸੁਜਾਨਪੁਰ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਦੇਣਗੇ। ਨੀਤੂ ਮਿਨਹਾਸ ਅਤੇ ਸਹਿਯੋਗੀਆਂ ਦਾ ਸੁਜਾਨਪੁਰ ਪਹੁੰਚਣ ’ਤੇ ਸੁਜਾਨਪੁਰ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਸਾਹਿਬ ਸਿੰਘ ਸਾਭਾ, ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਸੁਰਿੰਦਰ ਮਿਨਹਾਸ, ਤਰਸੇਮ ਲਾਲ, ਸੁਭਾਸ਼ ਵਰਮਾ, ਪੁਨੀਤ ਸਿੰਘ, ਇੰਜੀਨੀਅਰ ਅਜੇ ਮਹਾਜਨ, ਰਾਜੇਸ਼ ਰਾਜੂ, ਸੁਭਾਸ਼ ਕਾਲਾ, ਅਜਿਆਂਸ਼ ਮਹਾਜਨ ਅਤੇ ਸੰਦੀਪ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲੋਕ ਮਿਲਣੀ ਅਭਿਆਨ ਤਹਿਤ ਪਿੰਡ ਕੋਠੇ ਮਨਵਾਲ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਬਾਰੇ ਕਰਵਾਇਆ ਜਾਣੂ ਅਗਲੀ ਖ਼ਬਰ ਰਮਨ ਬਹਿਲ ਵਲੋਂ ਹਲਕਾ ਗੁਰਦਾਸਪੁਰ ’ਚ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ 13 ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।