14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਆਰ.ਡੀ. ਖੋਸਲਾ ਸਕੂਲ ਦੀ ਵਿਦਿਆਰਥਣ ਸੁਖਮਨਜੋਤ ਕੌਰ ਨੇ ਸਾ ਰੇ ਗਾ ਮਾ ਪਾ ਆਡੀਸ਼ਨ ’ਚ ਸ਼ਾਮਿਲ ਹੋਈ

ਅਜੀਤ ਡੈਸਕ 14-07-2026
ਬਟਾਲਾ, 13 ਜੁਲਾਈ (ਸਤਿੰਦਰ ਸਿੰਘ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਦੀ ਵਿਦਿਆਰਥਣ ਸੁਖਮਨਜੋਤ ਕੌਰ ਨੇ ਜੀ ਟੀ.ਵੀ ਦੇ ਪ੍ਰਸਿਧ ਗਾਇਕੀ ਰਿਐਲਿਟੀ ਸ਼ੋਅ ਸਾ ਰੇ ਗਾ ਮਾ ਪਾ ਦੇ ਆਡੀਸ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਦੇਸ਼ ਭਰ ਤੋਂ 500 ਤੋਂ ਵੱਧ ਭਾਗੀਦਾਰਾਂ ਨੇ ਚੰਡੀਗੜ੍ਹ ਦੇ ਆਡੀਸ਼ਨ ਸੈਂਟਰ ’ਚ ਹਿੱਸਾ ਲਿਆ। ਸੁਖਮਨਜੋਤ ਨੇ ਆਪਣੀ ਸੁਰੀਲੀ ਆਵਾਜ਼ ਤੇ ਆਤਮਵਿਸ਼ਵਾਸ ਨਾਲ ਪਹਿਲੇ ਪੜ੍ਹਾਅ ਨੂੰ ਸਫਲਤਾਪੂਰਵਕ ਪਾਸ ਕੀਤਾ। ਫਿਰ ਉਸਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੂਜਾ ਤੇ ਤੀਜਾ ਪੜ੍ਹਾਅ ਪੂਰਾ ਕੀਤਾ। ਅੰਤ ’ਚ ਸਟੂਡੀਓ ਰਾਊਂਡ ਲਈ ਚੁਣੇ ਜਾਣ ਨਾਲ ਉਸਦੇ ਸਕੂਲ ਅਤੇ ਉਸਦੇ ਪਰਿਵਾਰ ਨੂੰ ਮਾਣ ਮਹਿਸੂਸ ਹੋਇਆ। ਆਡੀਸ਼ਨ ਦੌਰਾਨ ਜੱਜਾਂ ਨੇ ਉਸਦੀ ਗਾਇਕੀ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ। ਸੁਖਮਨਜੋਤ ਕੌਰ ਨੇ ਆਪਣੀ ਸਫ਼ਲਤਾ ਦਾ ਸਿਹਰਾ ਸਕੂਲ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਤੇ ਉਸ ਵਲੋਂ ਕੀਤੀ ਅਣਥੱਕ ਮਿਹਨਤ ਨੂੰ ਦਿੱਤਾ। ਸਕੂਲ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੈ ਖੋਸਲਾ ਅਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਸੁਖਮਨਜੋਤ ਕੌਰ ਨੂੰ ਇਸ ਪ੍ਰਾਪਤੀ ’ਤੇ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਸਟੂਡੀਓ ਪੜ੍ਹਾਅ ਵਿਚ ਵੀ ਆਪਣੀ ਪ੍ਰਤਿਭਾ ਨਾਲ ਸਕੂਲ, ਸ਼ਹਿਰ ਤੇ ਰਾਜ ਦਾ ਨਾਮ ਰੌਸ਼ਨ ਕਰੇਗੀ। ਉਨ੍ਹਾਂ ਨੇ ਵਿਦਿਆਰਥੀ ਦੇ ਮਾਪਿਆਂ ਤੇ ਸੰਗੀਤ ਅਧਿਆਪਕਾ ਸ਼੍ਰੀਮਤੀ ਰਾਜਵਿੰਦਰ ਕੌਰ ਤੇ ਅਧਿਆਪਕ ਲਵਨੀਸ਼ ਮਹਾਜਨ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਬਿਧੀਪੁਰ ਬਾਈਪਾਸ ਵਿਖੇ ਕਿਸਾਨ ਦੀਆਂ 2 ਦੁਧਾਰੂ ਮੱਝਾਂ ਚੋਰੀ ਕਰਕੇ ਲਿਜਾ ਰਹੇ ਚੋਰਾਂ ਦੀ ਸਾਜਿਸ਼ ਨਾਕਾਮ ਅਗਲੀ ਖ਼ਬਰ ਪਸ਼ੂਆਂ ਦੇ ਫਾਰਮ ’ਚੋਂ 3 ਦੋਧਾਰੂ ਗਾਵਾਂ, ਵੱਛੀ ਅਤੇ ਹੋਰ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।