05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸੜਕ ’ਤੇ ਖੜੇ ਖਰਾਬ ਟਿੱਪਰ ’ਚ ਵੱਜਣ ਨਾਲ ਦੂਸਰਾ ਟਿੱਪਰ ਪਲਟਿਆ

ਅਜੀਤ ਡੈਸਕ 07-07-2026
ਬਟਾਲਾ, 6 ਜੁਲਾਈ (ਸਤਿੰਦਰ ਸਿੰਘ)-ਅੱਜ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਗਿੱਲਾਂਵਲੀ ਨਜ਼ਦੀਕ ਇਕ ਵੱਡਾ ਹਾਦਸਾ ਵਾਪਰਿਆ, ਜਦ ਖਰਾਬ ਹੋਏ ਸੜਕ ’ਤੇ ਖੜੇ ਰੇਤ ਨਾਲ ਭਰੇ ਟਿੱਪਰ ’ਚ ਪਿੱਛੋਂ ਟਿੱਪਰ ਵੱਜਣ ਕਾਰਨ ਡਰਾਈਵਰ ਬੁਰੀ ਤਰ੍ਹਾਂ ਵਿਚ ਫਸ ਗਿਆ, ਜਿਸ ਨੂੰ ਬਾਰੀ ਕੱਟ ਕੇ ਬਾਹਰ ਕੱਢਿਆ ਗਿਆ। ਜਾਣਕਾਰੀ ਦਿੰਦਿਆਂ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਪਿੰਡ ਗਿੱਲਾਵਲੀ ਨਜ਼ਦੀਕ ਇਕ ਰੇਤ ਨਾਲ ਭਰਿਆ ਟਿੱਪਰ ਖਰਾਬ ਹੋ ਗਿਆ ਸੀ ਜਿਸ ਨੂੰ ਸੜਕ ਕਿਨਾਰੇ ਖੜਾ ਕੀਤਾ ਸੀ ਕਿ ਪਿੱਛੋ ਆਏ ਇਕ ਹੋਰ ਰੇਤ ਨਾਲ ਭਰਿਆ ਟਿੱਪਰ ਪਠਾਨਕੋਟ ਤੋਂ ਮਹਿਤਾ ਜਾ ਰਿਹਾ ਸੀ ਕਿ ਉਸ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਖੜੇ ਟਿੱਪਰ ਵਿਚ ਵੱਜ ਗਿਆ। ਜਿਸ ਕਾਰਨ ਉਹ ਟਿੱਪਰ ਪਲਟ ਗਿਆ ਤੇ ਉਸ ਦਾ ਡਰਾਈਵਰ ਬੁਰੀ ਤਰ੍ਹਾਂ ਵਿਚ ਫਸ ਗਿਆ। ਜਿਸ ਨੂੰ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਵਿਚੋਂ ਕੱਢਿਆ ਗਿਆ, ਅਗਲੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਡੀ.ਸੀ. ਦਫ਼ਤਰ ਕਰਮਚਾਰੀਆਂ ਵਲੋਂ 9 ਨੂੰ ਹੜਤਾਲ ਦਾ ਐਲਾਨ * ਪੰਜਾਬ ਦੇ ਡੀ.ਸੀ. ਦਫ਼ਤਰਾਂ ਦੇ ਕਾਮੇ ਹੋਣਗੇ ਸ਼ਾਮਿਲ ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਪੂਰੇ ਕੀਤੇ ਆਪਣੇ ਵਾਅਦੇ ਤੋਂ ਲੋਕ ਖੁਸ਼- ਕੁਲਜੀਤ ਚਾਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।