05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੁਹੱਲਾ ਅਮਰੂਦਾਂ ਦੀਆਂ ਝੁੱਗੀਆਂ 'ਚ ਲੈਂਟਰ ਡਿੱਗਣ ਕਾਰਨ ਪਰਿਵਾਰ ਹੋਇਆ ਜ਼ਖ਼ਮੀ

ਅਜੀਤ ਡੈਸਕ 31-05-2026
ਪਠਾਨਕੋਟ, 30 ਮਈ (ਵਿਨੋਦ)-ਪਠਾਨਕੋਟ ਦੇ ਮੁਹੱਲਾ ਅਮਰੂਦਾਂ ਦੀਆਂ ਝੁੱਗੀਆਂ ਵਿਚ ਉਸ ਵੇਲੇ ਖਲਬਲੀ ਮੱਚ ਗਈ, ਜਦੋਂ ਪਰਿਵਾਰ ਆਪਣੇ ਘਰ ਅੰਦਰ ਬੈਠਾ ਸੀ ਕਿ ਅਚਾਨਕ ਲੈਂਟਰ ਡਿੱਗ ਪਿਆ | ਜਿਸ ਨਾਲ ਪਰਿਵਾਰ ਜ਼ਖਮੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਰਮਨ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਪਰਿਵਾਰ ਸਮੇਤ ਬੈਠੇ ਸੀ ਕਿ ਅਚਾਨਕ ਉੱਪਰ ਲੈਟਰ ਡਿਗ ਪਿਆ ਤੇ ਉਹ ਪਰਿਵਾਰ ਸਮੇਤ ਜ਼ਖਮੀ ਹੋ ਗਏ | ਉਨ੍ਹਾਂ ਦੱਸਿਆ ਕਿ ਕਈ ਵਾਰ ਨਿਗਮ ਨੂੰ ਗਰਾਂਟ ਲਈ ਦਰਖਾਸਤਾਂ ਦਿੱਤੀਆਂ ਪਰ ਗਰਾਂਟ ਨਹੀਂ ਮਿਲੀ ਜਿਸ ਕਾਰਨ ਅੱਜ ਅਜਿਹਾ ਹਾਦਸਾ ਹੋ ਗਿਆ | ਉਨ੍ਹਾਂ ਪ੍ਰਸ਼ਾਸਨ ਨੂੰ ਗਰਾਂਟ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰ ਸਕੇ |
ਪਿਛਲੀ ਖ਼ਬਰ ਆਿਖ਼ਰ ਨਗਰ ਨਿਗਮ ਪਠਾਨਕੋਟ 'ਤੇ ਕਿਸ ਦਾ ਹੋਵੇਗਾ ਰਾਜ...? ਅਗਲੀ ਖ਼ਬਰ ਇੰਜੀਨੀਅਰ ਮੋਹਨ ਸਿੰਘ ਨੂੰ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।