05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਬਿਜਲੀ ਦੀ ਦੁਕਾਨ 'ਚ ਹੋਈ ਚੋਰੀ <br/>

ਅਜੀਤ ਡੈਸਕ 31-05-2026
ਤਾਰਾਗੜ੍ਹ, 30 ਮਈ (ਸੋਹਨ ਲਾਲ)-ਤਾਰਾਗੜ੍ਹ ਪੁਲਿਸ ਵਲੋਂ ਸੁਦਰਸ਼ਨ ਸੈਣੀ ਪੁੱਤਰ ਲਾਜਪਤ ਰਾਏ ਵਾਸੀ ਪਿੰਡ ਮਾਜਰਾ ਥਾਣਾ ਤਾਰਾਗੜ ਦੀ ਸ਼ਿਕਾਇਤ 'ਤੇ ਸੁਨੀਲ ਕੁਮਾਰ ਉਰਫ ਮੁਰਗ਼ੀ ਪੁੱਤਰ ਸ਼ਾਮ ਲਾਲ ਨਿਵਾਸੀ ਬਾਜ਼ੀਗਰ ਬਸਤੀ ਤਾਰਾਗੜ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਦਰਸ਼ਨ ਸੈਣੀ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਅਤੇ ਜਦੋਂ ਦੂਸਰੇ ਦਿਨ ਸਵੇਰੇ ਕਰੀਬ 8 ਵਜੇ ਦੁਕਾਨ ਖੋਲਣ ਲੱਗਾ ਤਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਦੇ ਤਾਲੇ ਖੁੱਲੇ ਸਨ, ਜਦ ਉਸ ਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿੱਲਰਿਆ ਸੀ | ਉਸ ਨੇ ਦੱਸਿਆ ਕਿ ਦੁਕਾਨ ਅੰਦਰ ਰੱਖੀ ਇਕ ਬੋਰੀ ਜਿਸ ਵਿਚ ਪੁਰਾਣੀਆਂ ਮੋਟਰਾਂ 'ਚੋਂ ਕੱਢੀਆਂ ਤਾਰਾਂ ਗ਼ਾਇਬ ਸਨ | ਇਸ ਤੋਂ ਇਲਾਵਾ 20 ਬੰਡਲ ਬਿਜਲੀ ਵਾਇਰਿੰਗ ਦੀ ਤਾਰ ਵੀ ਚੋਰੀ ਹੋ ਚੁੱਕੀ ਸੀ | ਉਨਾਂ ਸ਼ੱਕੀ ਜਾਹਿਰ ਕੀਤਾ ਕਿ ਉਕਤ ਚੋਰੀ ਸੁਨੀਲ ਕੁਮਾਰ ਉਰਫ ਮੁਰਗ਼ੀ ਪੁੱਤਰ ਸ਼ਾਮ ਲਾਲ ਬਾਜ਼ੀਗਰ ਬਸਤੀ ਤਾਰਾਗੜ ਨੇ ਕੀਤੀ ਹੈ, ਕਿਉਂਕਿ ਉਹ ਪਿਛਲੇ ਕਈ ਦਿਨਾਂ ਤੋਂ ਬਿਨਾਂ ਕਿਸੇ ਕਾਰਨ ਉਸ ਦੀ ਦੁਕਾਨ ਦੇ ਆਲੇ ਦੁਆਲੇ ਘੁੰਮ ਰਿਹਾ ਸੀ | ਜਦ ਉਸ ਨੂੰ ਪੁੱਛਿਆ ਤਾਂ ਉਹ ਕੋਈ ਸਹੀ ਜਵਾਬ ਨਹੀਂ ਦੇ ਸਕਿਆ | ਦੁਕਾਨਦਾਰ ਸੁਦਰਸ਼ਨ ਸੈਣੀ ਨੇ ਦੱਸਿਆ ਕਿ ਸੁਨੀਲ ਕੁਮਾਰ ਖ਼ਿਲਾਫ਼ ਪਹਿਲਾਂ ਵੀ ਕਈ ਚੋਰੀ ਦੇ ਮਾਮਲੇ ਦਰਜ ਹਨ | ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਕਿਹਾ ਕਿ ਦੋਸ਼ੀ ਨੂੰ ਜਲਦ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਨਗਰ ਨਿਗਮ ਪਠਾਨਕੋਟ ਤੇ ਨਗਰ ਕੌਂਸਲ ਸੁਜਾਨਪੁਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਹਾਰੇ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਤਾਰਾਗੜ੍ਹ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।