05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਘੱਲੂਘਾਰਾ ਸਾਹਿਬ ਅਤੇ ਆਸ-ਪਾਸ ਤੇਜ਼ ਝੱਖੜ ਕਾਰਨ ਜਨਜੀਵਨ ਪ੍ਰਭਾਵਿਤ <br/>

ਅਜੀਤ ਡੈਸਕ 31-05-2026
ਘੱਲੂਘਾਰਾ ਸਾਹਿਬ, 30 ਮਈ (ਪਰਮ ਮਿਨਹਾਸ)-ਘੱਲੂਘਾਰਾ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਅੱਜ ਸਵੇਰੇ ਕਰੀਬ ਸਵਾ 7 ਵਜੇ ਮੌਸਮ ਨੇ ਅਚਾਨਕ ਕਰਵਟ ਬਦਲ ਲਈ | ਇਕਦਮ ਘਣੇ ਕਾਲੇ ਬੱਦਲ ਛਾ ਗਏ ਅਤੇ ਕੁਝ ਹੀ ਪਲਾਂ ਵਿਚ ਇਲਾਕੇ ਵਿਚ ਘੁੱਪ ਹਨੇਰਾ ਛਾ ਗਿਆ | ਸਵੇਰ ਲੋਅ ਲੱਗਣ ਉਪਰੰਤ ਰਾਤ ਵਰਗਾ ਮਾਹੌਲ ਬਣ ਗਿਆ | ਅਸਮਾਨ ਵਿਚ ਕਾਲੇ ਬੱਦਲਾਂ ਦੇ ਛਾਉਣ ਅਤੇ ਬਹੁਤ ਤੇਜ਼ ਹਨੇਰੀ ਦੇ ਚੱਲਣ ਨਾਲ ਇਲਾਕੇ ਦੇ ਕਈ ਰਸਤਿਆਂ 'ਤੇ ਸਵੇਰ ਵੇਲੇ ਡਿਊਟੀ ਤੇ ਸਕੂਲ ਜਾਣ ਵਾਲਿਆਂ ਬੱਚਿਆਂ ਤੇ ਹੋਰ ਕੰਮਾਂ ਕਾਰਾਂ ਨੂੰ ਨਿਕਲਣ ਵਾਲਿਆਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਇਸ ਦੌਰਾਨ ਚੱਲੀ ਤੇਜ਼ ਹਨੇਰੀ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਗਈ | ਅਚਾਨਕ ਬਿਜਲੀ ਚਲੇ ਜਾਣ ਨਾਲ ਘਰਾਂ ਤੋਂ ਕੰਮ ਕਾਜ ਲਈ ਨਿਕਲ ਰਹੇ ਲੋਕਾਂ ਦੇ ਕੰਮ ਕੁਝ ਸਮੇਂ ਲਈ ਰੁਕ ਗਏ | ਕੁਝ ਥਾਵਾਂ 'ਤੇ ਦਰੱਖਤਾਂ ਦੀਆਂ ਟਾਹਣੀਆਂ ਵੀ ਟੁੱਟ ਕੇ ਸੜਕਾਂ 'ਤੇ ਡਿੱਗ ਗਈਆਂ, ਜਿਸ ਕਾਰਨ ਆਵਾਜਾਈ 'ਤੇ ਵੀ ਅਸਰ ਪਿਆ | ਉਥੇ ਹੀ ਤੇਜ਼ ਝੱਖੜ ਉਪਰੰਤ ਬਾਰਿਸ਼ ਹੋਣ ਕਾਰਨ ਗਰਮ ਮੌਸਮ ਵਿਚ ਆਈ ਗਿਰਾਵਟ ਕਾਰਨ ਲੋਕਾਂ ਨੇ ਰਾਹਤ ਮਹਿਸੂਸ ਕੀਤੀ |

ਪਿਛਲੀ ਖ਼ਬਰ ਮਾਮੂਲੀ ਜਿਹੀ ਬਰਸਾਤ ਨਾਲ ਗੁਰਦਾਸਪੁਰ ਸ਼ਹਿਰ ਦੀਆਂ ਪਾਣੀ ਨਾਲ ਭਰੀਆਂ ਸੜਕਾਂ <br/> ਅਗਲੀ ਖ਼ਬਰ ਮੋਹਲੇਧਾਰ ਬਾਰਿਸ਼ ਨੇ ਦਵਾਈ ਗਰਮੀ ਤੋਂ ਰਾਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।