03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪਿੰਡ ਸਲਾਹਪੁਰ ਵਿਚ 3 ਰੋਜ਼ਾ ਗੁਰਮਤਿ ਸਮਾਗਮ 1 ਜੂਨ ਤੋਂ

ਅਜੀਤ ਡੈਸਕ 31-05-2026
ਹਰਚੋਵਾਲ, 30 ਮਈ (ਢਿੱਲੋਂ, ਭਾਮ)-ਪਿੰਡ ਸਲਾਹਪੁਰ ਵਿਚ ਸਰਬੱਤ ਦੇ ਭਲੇ ਲਈ 22ਵਾਂ ਮਹਾਨ ਕੀਰਤਨ ਦਰਬਾਰ 1, 2 ਅਤੇ 3 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਸਲਾਹਪੁਰ ਅਤੇ ਭਾਈ ਦਿਲਬਾਗ ਸਿੰਘ ਨੇ ਦੱਸਿਆ ਕਿ ਇਹ ਗੁਰਮਤਿ ਸਮਾਗਮ ਸ਼ਾਮ 7 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਹੋਇਆ ਕਰੇਗਾ, ਜਿਸ ਵਿਚ ਸੰਤ ਬਾਬਾ ਜਗਜੀਤ ਸਿੰਘ ਭੁੰਬਲੀ ਵਾਲੇ, ਬਾਬਾ ਤਜੇਸਵਰ ਪ੍ਰਤਾਪ ਸਿੰਘ ਚੰਡੀਗੜ੍ਹ ਵਾਲੇ, ਬਾਬਾ ਹਰਜੀਤ ਸਿੰਘ ਮੰਡੀ ਗੋਬਿੰਦਗੜ੍ਹ ਵਾਲੇ, ਬਾਬਾ ਗੁਰਸਾਹਿਬ ਸਿੰਘ ਜਫਰਵਾਲ ਵਾਲੇ, ਬਾਬਾ ਸੋਮ ਦੱਤ ਗੁਰਦੁਆਰਾ ਬਾਬਾ ਚਲੋ ਜੀ ਵਾਲੇ ਅਤੇ ਭਾਈ ਗੁਰਪ੍ਰਤਾਪ ਸਿੰਘ ਪਦਮ ਅੰਤਰਰਾਸ਼ਟਰੀ ਢਾਡੀ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨਗੇ | ਸਮੂਹ ਸੰਗਤਾਂ ਇਸ ਸਮਾਗਮ ਵਿਚ ਪਹੁੰਚ ਕੇ ਲਾਹਾ ਪ੍ਰਾਪਤ ਕਰਨ |
ਪਿਛਲੀ ਖ਼ਬਰ ਡੀ.ਜੀ.ਪੀ. ਗੌਰਵ ਯਾਦਵ ਵਲੋਂ ਪਿੰਡ ਘਣੀਏ ਕੇ ਬਾਂਗਰ 'ਚ ਸ਼ਹੀਦ ਏ.ਐਸ.ਆਈ. ਜੋਗਾ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ <br/... ਅਗਲੀ ਖ਼ਬਰ ਮੀਂਹ ਪੈਣ ਕਾਰਨ ਗੰਨੇ ਦੀ ਫ਼ਸਲ ਨੰੂ ਮਿਲੀ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।