19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭੇਦਭਰੇ ਹਾਲਾਤ 'ਚ 15 ਸਾਲਾ ਲੜਕੀ ਦੀ ਮੌਤ <br/>

ਅਜੀਤ ਡੈਸਕ 24-05-2026
ਗੁਰਦਾਸਪੁਰ, 23 ਮਈ (ਪੰਕਜ ਸ਼ਰਮਾ)-ਸਥਾਨਿਕ ਸ਼ਹਿਰ ਦੇ ਬੇਰੀਆਂ ਮੁਹੱਲੇ ਦੇ ਇਕ ਘਰ ਵਿਚ 15 ਸਾਲ ਦੀ ਨਬਾਲਗ ਪ੍ਰਵਾਸੀ ਲੜਕੀ ਦੀ ਭੇਦਭਰੇ ਹਲਾਤਾਂ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਸਿਮਰਨ ਪੁੱਤਰੀ ਰਾਜੂ ਨਾਮ ਦੀ ਇਸ ਲੜਕੀ ਦੇ ਗਲੇ 'ਤੇ ਕੁਝ ਨਿਸ਼ਾਨ ਵੀ ਨਜ਼ਰ ਆ ਰਹੇ ਹਨ | ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਵਲੋਂ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕੀਤੀ ਗਈ ਹੈ | ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਲੜਕੀ ਦਾ ਕਮਰਾ ਬੰਦ ਸੀ ਅਤੇ ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਪੱਖੇ ਨਾਲ ਲਾਸ਼ ਲਟਕੀ ਹੋਈ ਸੀ | ਦੱਸਿਆ ਜਾ ਰਿਹਾ ਹੈ ਕਿ ਬੇਰੀਆਂ ਮੁਹੱਲੇ ਦੇ ਇਕ ਮਕਾਨ ਵਿਚ ਦੋ ਪ੍ਰਵਾਸੀ ਪਰਿਵਾਰ ਕਿਰਾਏ 'ਤੇ ਰਹਿੰਦੇ ਹਨ ਕਿ ਬੀਤੀ ਦੇਰ ਰਾਤ ਇਨਾਂ ਵਿਚੋਂ ਇਕ ਪਰਿਵਾਰ ਦੇ ਕਮਰੇ ਵਿਚੋਂ ਰੌਲਾ ਸੁਣਾਈ ਦਿੱਤਾ | ਰੌਲਾ ਸੁਣ ਕੇ ਗੁਆਂਢੀ ਇਸ ਘਰ 'ਚ ਪਹੁੰਚੇ ਤਾਂ ਦੇਖਿਆ ਕਿ ਪ੍ਰਵਾਸੀ ਲੜਕੀ ਮਿ੍ਤਕ ਪਈ ਹੋਈ ਸੀ | ਗੁਆਂਢੀਆਂ ਦੇ ਕਹਿਣ 'ਤੇ ਹੀ ਪਰਿਵਾਰ ਵਲੋਂ 112 ਨੰਬਰ 'ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਫੋਰੈਂਸਿਕ ਟੀਮ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਮਿ੍ਤਕ ਦੀ ਲਾਸ਼ ਨੰੂ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣੇ ਛੀਨਾ ਦਾ ਸ਼ਾਹਬਾਦ ਪਹੁੰਚਣ 'ਤੇ ਹਰਵਿੰਦਰਪਾਲ ਸਿੰਘ ਵਲੋਂ ਭਰਵਾਂ ਸਵਾਗਤ <b... ਅਗਲੀ ਖ਼ਬਰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਸੰਬੰਧੀ ਲੋਕ ਸੰਘਰਸ਼ ਮੋਰਚੇ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।