03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਰਾਜ ਹਸਪਤਾਲ ਪਠਾਨਕੋਟ ਵਿਖੇ 25 ਮਈ ਨੂੰ ਚਮੜੀ ਤੇ ਯੂਰੋਲੋਜੀ ਦੀਆਂ ਬਿਮਾਰੀਆਂ ਸਬੰਧੀ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ <br/>

ਅਜੀਤ ਡੈਸਕ 23-05-2026
ਪਠਾਨਕੋਟ, 22 ਮਈ (ਸੰਧੂ)-ਰਾਜ ਹਸਪਤਾਲ ਪਠਾਨਕੋਟ ਸਿੰਬਲ ਚੌਕ ਵਿਖੇ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਸੋਮਵਾਰ 25 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹਸਪਤਾਲ ਵਿਖੇ ਲਗਾਇਆ ਜਾਵੇਗਾ | ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਐਮ.ਡੀ. ਡਾਕਟਰ ਅਨਿਲ ਗਰਗ ਨੇ ਦੱਸਿਆ ਕਿ ਕੈਂਪ 'ਚ ਡਾ: ਅਨੁਪ੍ਰੀਤ ਕੌਰ (ਐਮ.ਬੀ.ਬੀ.ਐਸ., ਡੀ.ਡੀ.ਵੀ.ਡੀ., ਆਈ.ਏ.ਡੀ.ਵੀ.ਐਲ.-ਗੋਲਡ ਮੈਡਲਿਸਟ) ਪ੍ਰਸਿੱਧ ਚਮੜੀ ਰੋਗ ਦੇ ਮਾਹਿਰ ਅਤੇ ਕਾਸਮੈਟੋਲੋਜਿਸਟ, ਗੰਭੀਰ ਚਮੜੀ ਦੀਆਂ ਸਮੱਸਿਆਵਾਂ 'ਤੇ ਸਲਾਹ-ਮਸ਼ਵਰਾ ਦੇਣ ਲਈ ਕੈਂਪ ਵਿਚ ਮੌਜੂਦ ਰਹਿਣਗੇ | ਇਸ ਦੇ ਨਾਲ ਹੀ ਪ੍ਰਸਿੱਧ ਯੂਰੋਲੋਜਿਸਟ ਡਾ: ਵਿਸ਼ਾਲ ਗਰਗ (ਐਮ.ਐਸ., ਐਮ.ਸੀ.ਐਚ.-ਗੋਲਡ ਮੈਡਲਿਸਟ) ਪਿਸ਼ਾਬ ਤੇ ਗੁਰਦੇ ਨਾਲ ਸਬੰਧਿਤ ਬਿਮਾਰੀਆਂ ਦੇ ਇਲਾਜ ਲਈ ਕੈਂਪ ਵਿਚ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨਗੇ | ਡਾ: ਵਿਸ਼ਾਲ ਗਰਗ ਯੂਰੋਲੋਜੀਕਲ ਸਮੱਸਿਆਵਾਂ ਜਿਵੇਂ ਕਿ ਪ੍ਰੋਸਟੇਟ ਦਾ ਵਾਧਾ, ਗੁਰਦੇ ਜਾਂ ਪਿਸ਼ਾਬ ਬਲੈਡਰ ਦੀ ਪੱਥਰੀ, ਪਿਸ਼ਾਬ ਦੌਰਾਨ ਰੁਕਾਵਟ ਜਾਂ ਜਲਨ ਦੀ ਭਾਵਨਾ ਤੋਂ ਪੀੜਤ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਲਾਹ ਅਤੇ ਮਾਰਗ ਦਰਸ਼ਨ ਪ੍ਰਦਾਨ ਕਰਨਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਫ਼ਤ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸੋਮਵਾਰ 25 ਮਈ ਨੂੰ ਸਮੇਂ ਸਿਰ ਪਹੁੰਚਣ |

ਪਿਛਲੀ ਖ਼ਬਰ ਨਰੋਟ ਜੈਮਲ ਸਿੰਘ ਹੱਤਿਆ ਕਾਂਡ ਦੀ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਸਾਬਕਾ ਪ੍ਰਧਾਨ ਰਮਨ ਡੱਲਾ ਵਲੋਂ ਕੀਤੀ ਗਈ... ਅਗਲੀ ਖ਼ਬਰ ਜਗਤਪਾਲ ਮਹਾਜਨ ਤੇ ਬਚਨੋ ਦੇ ਹੱਕ 'ਚ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।