03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਾਰਡ ਨੰ: 31 ਤੋਂ 'ਆਪ' ਉਮੀਦਵਾਰ ਦਾ ਜੀਜਾ ਪਰਿਵਾਰ ਸਮੇਤ ਕਾਂਗਰਸ ਦੇ ਹੱਕ 'ਚ ਨਿਤਰਿਆ

ਅਜੀਤ ਡੈਸਕ 23-05-2026
ਬਟਾਲਾ, 22 ਮਈ (ਸਤਿੰਦਰ ਸਿੰਘ)-ਵਾਰਡ ਨੰਬਰ 31 ਤੋਂ ਕਾਂਗਰਸੀ ਉਮੀਦਵਾਰ ਗੌਰਵ ਸੇਠ ਗੌਰੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ 'ਆਪ' ਉਮੀਦਵਾਰ ਦਾ ਜੀਜਾ ਬੰਟੀ ਖੋਸਲਾ ਵਲੋਂ ਆਪਣੇ ਸਮੂਹ ਪਰਿਵਾਰ ਸਮੇਤ ਗੌਰੀ ਸੇਠ ਦੇ ਹੱਕ 'ਚ ਨਿਤਰ ਪਏ | ਇਸ ਮੌਕੇ ਬੰਟੀ ਖੋਸਲਾ ਨੇ ਕਿਹਾ ਕਿ ਸੇਠ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਵਾਰਡ ਦੀ ਹਰ ਮੁਸ਼ਕਿਲ ਨੂੰ ਸਮੇਂ-ਸਮੇ 'ਤੇ ਹੱਲ ਕਰਦਾ ਆਇਆ ਹੈ ਤੇ ਵਾਰਡ ਦੀ ਇਹੀ ਇੱਛਾ ਹੈ ਕਿ ਸੇਠ ਪਰਿਵਾਰ ਵਿਚੋਂ ਹੀ ਇਸ ਵਾਰਡ ਦਾ ਕੌਂਸਲਰ ਬਣਿਆ ਰਹੇ | ਜ਼ਿਕਰਯੋਗ ਹੈ ਕਿ ਗੌਰਵ ਸੇਠ ਦੇ ਪਿਤਾ ਸ੍ਰੀ ਕਸਤੂਰੀ ਲਾਲ ਸੇਠ ਤੇ ਮਾਤਾ ਸ੍ਰੀਮਤੀ ਕਮਲੇਸ਼ ਸੇਠ ਪਿਛਲੇ ਲੰਬੇ ਸਮੇਂ ਬਤੌਰ ਕੌਂਸਲਰ ਵਜੋਂ ਵਾਰਡ ਦੀ ਸੇਵਾ ਕਰਦੇ ਰਹੇ ਹਨ ਤੇ ਵਾਰਡ ਵਾਸੀਆਂ ਦੇ ਮੁਸ਼ਕਿਲ ਸਮੇਂ ਉਨ੍ਹਾਂ ਦੇ ਨਾਲ ਖੜ੍ਹਦੇ ਹਨ | ਕਾਂਗਰਸੀ ਉਮੀਦਵਾਰ ਗੌਰਵ ਸੇਠ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਵਾਰਡ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਮੀਟਿੰਗਾਂ ਵਿਚ ਭਾਰੀ ਇਕੱਠ ਵਿਚ ਵਾਰਡ ਵਾਸੀ ਹਾਜ਼ਰੀ ਭਰ ਰਹੇ ਹਨ | ਵਾਰਡ ਵਾਸੀਆਂ ਤੋਂ ਮਿਲ ਰਹੇ ਪਿਆਰ ਸਦਕਾ ਵੱਡੀ ਲੀਡ ਨਾਲ ਜਿੱਤ ਕੇ ਸੀਟ ਹਾਈਕਮਾਂਡ ਦੀ ਝੋਲੀ 'ਚ ਪਵਾਂਗਾ ਤੇ ਵਾਰਡ ਵਾਸੀਆਂ ਦੀ ਸੇਵਾ ਲਈ ਪਰਿਵਾਰ ਵਾਂਗੂ ਹਮੇਸ਼ਾ ਹੀ ਯਤਨਸ਼ੀਲ ਰਹਾਂਗਾ |
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਭਾਈ ਜੁਗਰਾਜ ਸਿੰਘ ਲਾਲਾਨੰਗਲ ਵਲੋਂ ਚੋਣ ਮੀਟਿੰਗਾਂ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਵਾਰਡ ਨੰਬਰ 33 ਤੋਂ ਉਮੀਦਵਾਰ ਨੀਲਮ ਚੌਹਾਨ ਦੇ ਹੱਕ 'ਚ ਚੋਣ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।