05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਦੇਸ਼ ਭੇਜਣ ਦੇ ਨਾਂਅ 'ਤੇ 12 ਲੱਖ 80 ਹਜ਼ਾਰ ਰੁਪਏ ਦੀ ਮਾਰੀ ਠੱਗੀ-ਮਾਮਲਾ ਦਰਜ

ਅਜੀਤ ਡੈਸਕ 23-05-2026
ਤਿੱਬੜ, 22 ਮਈ (ਸੋਹਨ ਮਲਿਕ)-ਦੇਸ਼ ਵਿਚ ਵਧਦੀ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਅੱਜ ਦਾ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਿਹਾ ਹੈ | ਸਮਾਜ ਵਿਚ ਆਏ ਦਿਨ ਬਹੁਤ ਵੱਡੇ-ਵੱਡੇ ਠੱਗੀ ਦੇ ਸੌਦਾਗਰਾਂ ਦੇ ਚਿਹਰੇ ਦੇਖਣ ਨੂੰ ਮਿਲਦੇ ਹਨ ਜੋ ਪੰਜਾਬ ਦੇ ਨੌਜਵਾਨਾਂ ਨੂੰ ਵਰਗ਼ਲਾ ਕੇ ਉਨ੍ਹਾਂ ਤੋਂ ਵਿਦੇਸ਼ ਭੇਜਣ ਦੀ ਆੜ ਹੇਠ ਲੱਖਾਂ ਰੁਪਏ ਹੜੱਪ ਕੇ ਰਫੂਚੱਕਰ ਹੋ ਜਾਂਦੇ ਹਨ | ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ | ਜਿਸ ਦੀ ਉਪ ਕਪਤਾਨ ਪੁਲਿਸ ਡਿਟੈਕਟਿਵ ਗੁਰਦਾਸਪੁਰ ਵਲੋਂ ਕੀਤੀ ਜਾਂਚ ਪਾਇਆ ਕਿ ਦੋਸ਼ੀ ਮਨੀਸ਼ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਮੋਹਨੀ ਪਾਰਕ ਅੰਮਿ੍ਤਸਰ ਤੇ ਅਨੰਦਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮਜੀਠਾ ਰੋਡ ਦਸਮੇਸ਼ ਐਵਿਨਿਊ ਅੰਮਿ੍ਤਸਰ ਵਲੋਂ ਮਨਜਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਤਿੱਬੜ ਨੂੰ ਵਿਦੇਸ਼ ਸਪੇਨ ਭੇਜਣ ਦੇ ਨਾਂਅ 'ਤੇ 12 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ | ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਤੋਤੇ ਵੇਚਣ ਵਾਲੇ ਨੂੰ ਗਿ੍ਫ਼ਤਾਰ ਕਰਨ ਲਈ ਦਿੱਲੀ ਤੋਂ ਪਹੁੰਚੇ ਜੰਗਲੀ ਜੀਵ ਸੁਰੱਖਿਆ ਅਧਿਕਾਰੀ ਅਗਲੀ ਖ਼ਬਰ ਕਾਂਗਰਸੀ ਆਗੂ ਨੇ 'ਆਪ' ਵਰਕਰਾਂ 'ਤੇ ਲਗਾਏ ਬੇਅਦਬੀ ਤੇ ਕੁੱਟਮਾਰ ਕਰਨ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।