22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਿਸਾਨ ਕਣਕ ਦੀ ਫ਼ਸਲ ਦੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ-ਸਰਪੰਚ ਭੀਖੋਵਾਲੀ <br/>

ਅਜੀਤ ਡੈਸਕ 17-05-2026
ਵਡਾਲਾ ਬਾਂਗਰ, 16 ਮਈ (ਭੁੰਬਲੀ)-ਇਸ ਇਲਾਕੇ ਦੇ ਪ੍ਰਸਿੱਧ ਪਿੰਡ ਭੀਖੋਵਾਲੀ ਦੇ ਮੌਜ਼ੂਦਾ ਸਰਪੰਚ ਤੇ ਅਗਾਂਹਵਧੂ ਕਿਸਾਨ ਸਰਪੰਚ ਗੁਰਪਾਲ ਸਿੰਘ ਭੀਖੋਵਾਲੀ ਨੇ ਕੁਝ ਪੰਚਾਂ-ਸਰਪੰਚਾਂ ਤੇ ਕਿਾਸਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਆਪਣੇ ਖੇਤਾਂ 'ਚ ਅੱਗ ਨਹੀਂ ਲਗਾਉਣੀ ਚਾਹੀਦੀ, ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਸਾਡਾ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਕਈ ਜੀਵ ਜੰਤੂ ਇਸ ਅੱਗ ਨਾਲ ਮਾਰੇ ਜਾਂਦੇ ਹਨ ਤੇ ਲੋਕ ਵੀ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਉਹ 35-40 ਏਕੜ ਦੀ ਖੇਤੀ ਕਰਦੇ ਹਨ ਤੇ ਪਿਛਲੇ 10 ਸਾਲ ਤੋਂ ਖੇਤਾਂ ਵਿਚਲੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਬਿਨ੍ਹਾਂ, ਮਹਿਕਮਾ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਅਨੁਸਾਰ, ਹੈਪੀ ਸੀਡਰ, ਮਲਚਿੰਗ ਵਿਧੀ ਤੇ ਹੋਰ ਆਧੁਨਿਕ ਵਿਧੀਆਂ ਰਾਹੀਂ ਖੇਤੀ ਕਰਦੇ ਆ ਰਹੇ ਹਨ | ਫ਼ਸਲਾਂ ਦੀ ਰਹਿੰਦ-ਖੂੰਹਦ ਕਿਸਾਨਾਂ ਲਈ ਕੁਦਰਤ ਵਲੋਂ ਬਖ਼ਸ਼ਿਆ ਅਨਮੋਲ ਤੋਹਫ਼ਾ ਹੈ, ਜਿਸ ਨੂੰ ਖੇਤਾਂ 'ਚ ਸੰਭਾਲ ਕੇ ਮਿੱਟੀ ਦੀ ਸਿਹਤ ਸੁਧਾਰੀ ਜਾ ਸਕਦੀ ਹੈ | ਮਿੱਟੀ ਵਿਚ ਜੈਵਿਕ ਮਾਦਾ ਵਧਣ ਨਾਲ ਖਾਦਾਂ ਦੀ ਵਰਤੋਂ ਘਟਦੀ ਹੈ | ਨਦੀਨਾਂ ਦੀ ਸਮੱਸਿਆ ਵੀ ਘਟ ਜਾਂਦੀ ਹੈ ਤੇ ਕੀਟਨਾਸ਼ਕਾਂ ਦਾ ਇਸਤੇਮਾਲ ਵੀ ਕਾਫ਼ੀ ਹੱਦ ਤੱਕ ਘਟ ਜਾਂਦਾ ਹੈ | ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੀ ਇਸ ਗੱਲ ਲਈ ਯਤਨਸ਼ੀਲ ਹੈ ਕਿ ਕਿਸਾਨ ਖੇਤਾਂ ਵਿਚਲੀ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ | ਸਰਪੰਚ ਭੀਖੋਵਾਲੀ ਪਿੰਡਾਂ ਵਿਚ ਜਾ ਕੇ ਹੋਰਨਾਂ ਕਿਸਾਨਾਂ ਨੂੰ ਵੀ ਅੱਗ ਨਾਲ ਲਗਾਉਣ ਸਬੰਧੀ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਨੂੰ ਬਹਾਲ ਕੀਤਾ ਜਾ ਸਕੇ |

ਪਿਛਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਕਲਾਨੌਰ ਵਿਖੇ ਮਾਂ ਦਿਵਸ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਮਾਤਾ ਗੁਜਰੀ ਮੈਮੋਰੀਅਲ ਸੀ.ਸੈਕੰ. ਸਕੂਲ ਬਲਵੰਡਾ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।