03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਤਹਿਸੀਲਦਾਰ ਕਲਾਨੌਰ ਵਜੋਂ ਅਹੁਦਾ ਸੰਭਾਲਣ 'ਤੇ ਬਲਵਿੰਦਰ ਸਿੰਘ ਦਾ ਅਮਲੇ ਵਲੋਂ ਸਵਾਗਤ <br/>

ਅਜੀਤ ਡੈਸਕ 09-05-2026
ਕਲਾਨੌਰ, 8 ਮਈ (ਪੁਰੇਵਾਲ)-ਤਹਿਸੀਲਦਾਰ ਬਲਵਿੰਦਰ ਸਿੰਘ ਵਲੋਂ ਅੱਜ ਕਲਾਨੌਰ ਤਹਿਸੀਲ ਵਿਖੇ ਆਪਣਾ ਵਾਧੂ ਅਹੁਦਾ ਸੰਭਾਲ ਲਿਆ ਗਿਆ | ਉਹ ਦੀਨਾਨਗਰ ਵਿਖੇ ਤਹਿਸੀਲਦਾਰ ਨਿਯੁਕਤ ਹਨ | ਇਸ ਦੌਰਾਨ ਉਨ੍ਹਾਂ ਦਾ ਦਫਤਰੀ ਅਮਲੇ ਸਮੇਤ ਵਕੀਲ, ਵਸੀਕਾ ਨਵੀਸ ਆਦਿ ਵਲੋਂ ਸਵਾਗਤ ਕੀਤਾ ਗਿਆ | ਬਲਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਦਫ਼ਤਰ ਵਿਖੇ ਮਾਲ ਵਿਭਾਗ ਨਾਲ ਸਬੰਧਤ ਕੰਮ ਕਰਾਉਣ ਲਈ ਆਉਣ ਵਾਲਿਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਣਗੇ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ 'ਤੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯਤਨਸ਼ੀਲ ਰਹਿਣਗੇ | ਤਹਿਸੀਲਦਾਰ ਬਲਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਸਬੰਧੀ ਕੋਈ ਮੁਸ਼ਕਿਲ ਹੋਵੇ ਤਾਂ ਹੱਲ ਲਈ ਉਨ੍ਹਾਂ ਨਾਲ ਦਫ਼ਤਰ ਵਿਖੇ ਸੰਪਰਕ ਕਰ ਸਕਦਾ ਹੈ | ਇਸ ਮੌਕੇ 'ਤੇ ਕਾਨੂੰਗੋ ਮਨਦੀਪ ਕੁਮਾਰ, ਕਾਨੂੰਗੋ ਭੁਪਿੰਦਰ ਸਿੰਘ, ਆਸ.ਸੀ. ਮਨਜਿੰਦਰ ਸਿੰਘ, ਰਾਜਬੀਰ ਕੌਰ ਰੀਡਰ, ਐਡਵੋਕੇਟ ਸੁਖਦੇਵ ਸਿੰਘ ਪੰਨੂੰ, ਐਡਵੋਕੇਟ ਪ੍ਰਭਜੀਤ ਸਿੰਘ ਸਹਾਰੀ, ਐਡ. ਰੇਸ਼ਮ ਸਿੰਘ ਪੰਨੂੰ, ਵਸੀਕਾ ਨਵੀਸ ਜੱਸਾ ਸਿੰਘ ਚਾਹਲ, ਹਰਪ੍ਰੀਤ ਸਿੰਘ ਹੈਪੀ, ਐਡਵੋਕੇਟ ਰਣਜੀਤ ਸਿੰਘ ਮੱਲ੍ਹੀ, ਜਗੀਰ ਸਿੰਘ ਪਟਵਾਰੀ, ਜਸਕਰਨਬੀਰ ਸਿੰਘ ਰੰਧਾਵਾ ਪ੍ਰਧਾਨ, ਸਤਵਿੰਦਰ ਸਿੰਘ ਢਿੱਲੋਂ, ਲਖਬੀਰ ਸਿੰਘ, ਹੀਰਾ ਸਿੰਘ, ਅਰਸ਼ਦੀਪ ਸਿੰਘ, ਅੰਮਿ੍ਤਪਾਲ ਸਿੰਘ, ਵਿਜੇ ਕੁਮਾਰ, ਹਰਜੀਤ ਸਿੰਘ, ਰਮਨ ਕੁਮਾਰ, ਦੀਪਕ ਰਾਏ ਆਦਿ ਹਾਜ਼ਰ ਹਨ |

ਪਿਛਲੀ ਖ਼ਬਰ ਜੀ.ਐੱਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ 'ਚ ਅਹੁਦਾ ਵੰਡ ਸਮਾਗਮ <br/> ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਦਿਅਰਥੀ ਨੇ ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ ਪਾਸ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।