03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਣਕ ਦੀਆਂ ਬੋਰੀਆਂ ਨਾਲ ਭਰੀ ਟਰਾਲੀ ਸੜਕ ਵਿਚਾਲੇ ਪਲਟੀ <br/>

ਅਜੀਤ ਡੈਸਕ 09-05-2026
ਨੌਸ਼ਹਿਰਾ ਮੱਝਾ ਸਿੰਘ, 8 ਮਈ (ਰਵੀ ਭਗਤ)-ਨੌਸ਼ਹਿਰਾ ਮੱਝਾ ਸਿੰਘ ਵਿਖੇ ਬੱਸ ਅੱਡੇ ਨੇੜੇ ਇਕ ਕਣਕ ਦੀਆਂ ਬੋਰੀਆਂ ਨਾਲ ਭਰੀ ਟਰਾਲੀ ਸੜਕ ਵਿਚਾਲੇ ਪਲਟ ਗਈ, ਜਿਸ ਨਾਲ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ, ਪਰ ਸੜਕੀ ਆਵਾਜਾਈ 'ਚ ਵਿਘਨ ਪੈਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਮੌਕੇ ਐੱਸ.ਐੱਸ.ਐੱਫ. ਦੀ ਟੀਮ ਤੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਅਵਾਜਾਈ ਬਹਾਲ ਕੀਤੀ ਗਈ | ਇਸ ਸਬੰਧੀ ਟਰੈਕਟਰ ਚਾਲਕ ਨੇ ਦੱਸਿਆ ਕਿ ਉਹ ਪਿੰਡ ਬੁੱਢਾ ਕੋਟ ਤੋਂ ਧਾਰੀਵਾਲ ਜਾ ਰਹੇ ਸਨ ਤੇ ਜਦ ਉਹ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਬੱਸ ਅੱਡੇ ਨੇੜੇ ਆਏ ਤਾਂ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਇਹ ਘਟਨਾ ਵਾਪਰੀ |

ਪਿਛਲੀ ਖ਼ਬਰ ਭਾਜਪਾ ਨੂੰ ਵੱਡਾ ਝਟਕਾ - ਸਾਬਕਾ ਮੰਡਲ ਪ੍ਰਧਾਨ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ <br/> ਅਗਲੀ ਖ਼ਬਰ ਐੱਸ.ਡੀ.ਐਮ. ਅਦਿੱਤਿਆ ਸ਼ਰਮਾ ਵਲੋਂ ਪੁਲਿਸ ਤੇ ਖੇਤੀਬਾੜੀ ਵਿਭਾਗ ਦੀ ਟੀਮ ਨਾਲ ਇਲਾਕੇ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।