14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦਾ 10ਵੀਂ ਬੋਰਡ ਨਤੀਜਾ ਸ਼ਾਨਦਾਰ

ਅਜੀਤ ਡੈਸਕ 17-04-2026
ਪਠਾਨਕੋਟ, 16 ਅਪ੍ਰੈਲ (ਸੰਧੂ)- ਪ੍ਰਤਾਪ ਵਰਲਡ ਸਕੂਲ ਪਠਾਨਕੋਟ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਦਿਆਂ 10ਵੀਂ ਜਮਾਤ ਦੇ ਬੋਰਡ ਨਤੀਜਿਆਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ | ਸਾਲ 2006 ਵਿਚ ਸਥਾਪਿਤ ਇਸ ਸੰਸਥਾ ਨੇ ਆਪਣੇ 20 ਸਾਲਾਂ ਦੀ ਉਤਕਿ੍ਸ਼ਟਤਾ ਦੇ ਮੌਕੇ ਵਿਸ਼ੇਸ਼ ਸਫਲਤਾ ਦਰਜ ਕੀਤੀ ਜਿਸ ਵਿਚ 30 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਖ਼ੁਸ਼ੀ ਦੇ ਮੌਕੇ ਮਿਹਨਤੀ ਵਿਦਿਆਰਥੀਆਂ ਨੂੰ ਮਿਠਾਈਆਂ ਵੰਡ ਕੇ ਖ਼ੁਸ਼ੀ ਮਨਾਈ ਗਈ, ਜਿਸ ਨਾਲ ਸਕੂਲ ਵਿਚ ਤਿਉਹਾਰ ਵਰਗਾ ਮਾਹੌਲ ਬਣ ਗਿਆ | ਪ੍ਰਗੁਨ ਸ਼ਰਮਾ ਨੇ 99 ਫੀਸਦੀ ਅੰਕ ਹਾਸਲ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ | ਇਸ ਤੋਂ ਬਾਅਦ ਪ੍ਰਗਿਆਨ ਪ੍ਰਤੀਕ ਅਤੇ ਸ਼ਗੁਨ ਉਪਾਧਿਆਇ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅਸੀਮ ਮੁਮਤਾਜ਼ ਮਿਰਜ਼ਾ ਨੇ 96.4 ਫੀਸਦੀ, ਗਿਆਨ ਸਤੁਤੀ ਨੇ 96 ਫੀਸਦੀ ਅਤੇ ਆਸਥਾ ਯਾਦਵ ਨੇ 95.4 ਫੀਸਦੀ ਅੰਕ ਹਾਸਲ ਕੀਤੇ | ਰੁਦ੍ਰਾਂਸ਼ ਸਿੰਘ ਨੇ 94.2 ਫੀਸਦੀ, ਅੰਸ਼ਿਕਾ ਠਾਕੁਰ ਨੇ 94 ਫੀਸਦੀ, ਸੌਮਿਲੀ ਕੁੰਡੂ ਤੇ ਨੇਹਨ ਨੇ 93.2 ਫੀਸਦੀ ਅੰਕ ਪ੍ਰਾਪਤ ਕੀਤੇ | ਸਵਾਸਤਿਕਾ ਨੇ 93 ਫੀਸਦੀ, ਗੌਰਵ ਭਗਤ, ਮੁਹੰਮਦ ਫੈਜ਼ਾਨ ਅਤੇ ਸੰਯਮ ਦੱਤਾ ਨੇ 92.2 ਫੀਸਦੀ ਅੰਕ ਹਾਸਲ ਕੀਤੇ | ਵਿਸ਼ੰਭਰ ਧਵਨ ਨੇ 91.2 ਫੀਸਦੀ, ਜਦ ਕਿ ਨਿਹਾਰਕਾ ਸ਼ਰਮਾ, ਉੱਜਵਲ ਸਿੰਘ ਤੇ ਸ਼ੌਰਿਆ ਠਾਕੁਰ ਨੇ 91 ਫੀਸਦੀ ਅੰਕ ਪ੍ਰਾਪਤ ਕੀਤੇ | ਵਰੁਣ ਬਾਲੀ ਨੇ 90.4 ਫੀਸਦੀ ਅੰਕ ਪ੍ਰਾਪਤ ਕੀਤੇ, ਜਦਕਿ ਗਰਗੀ ਰਾਜਪੂਤ, ਪਿ੍ਯਾਨ ਧਨਖੜ ਤੇ ਆਰਯਨ ਠਾਕੁਰ ਨੇ 90.2 ਫੀਸਦੀ ਅੰਕ ਹਾਸਲ ਕੀਤੇ | ਮੁਸਕਾਨ, ਅਰਨਵ ਜਸਰੋਟੀਆ, ਸਕਸ਼ਮ ਰੰਧਾਵਾਲ, ਆਸ਼ੀਸ਼ ਵਤਸ, ਉਮੰਗ ਸ਼ਰਮਾ, ਰਯਾਂਸ਼ ਪ੍ਰਤਾਪ ਸਿੰਘ ਤੇ ਕੁਸ਼ੇਸ਼ ਖਜੂਰੀਆ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਯੋਗਦਾਨ ਪਾਇਆ | ਇਸ ਤੋਂ ਇਲਾਵਾ 48 ਵਿਦਿਆਰਥੀਆਂ ਨੇ 80 ਫੀਸਦੀ ਤੋਂ 90 ਫੀਸਦੀ ਦਰਮਿਆਨ ਅੰਕ ਪ੍ਰਾਪਤ ਕਰਕੇ ਕੁੱਲ ਨਤੀਜੇ ਨੂੰ ਹੋਰ ਮਜ਼ਬੂਤ ਬਣਾਇਆ | ਸਕੂਲ ਦੇ ਨਿਰਦੇਸ਼ਕ ਸਨੀ ਮਹਾਜਨ ਅਤੇ ਪਿ੍ੰਸੀਪਲ ਸ਼ੁਭਰਾ ਰਾਣੀ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਖ਼ੁਸ਼ੀ ਜ਼ਾਹਿਰ ਕੀਤੀ |
ਪਿਛਲੀ ਖ਼ਬਰ ਜੇ.ਐਮ.ਕੇ. ਇੰਟਰਨੈਸ਼ਨਲ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ ਅਗਲੀ ਖ਼ਬਰ ਮਨਵਾਲ ਲਮੀਨੀ 100 ਫੁੱਟ ਲੰਬੇ, ਖੱਡੀ ਪੁਲ ਦਾ ਅਮਿਤ ਮੰਟੂ ਵਲੋਂ ਕੀਤਾ ਗਿਆ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।