14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਡਾਕਟਰਾਂ ਦੀ ਟੀਮ ਨੇ 6 ਸਾਲ ਦੇ ਬੱਚੇ ਦੀ ਲੈਪ੍ਰੋਸਕੋਪਿਕ ਓਪਰੇਸ਼ਨ ਕਰ ਕੇ ਬਚਾਈ ਜਾਨ

ਅਜੀਤ ਡੈਸਕ 17-04-2026
ਪਠਾਨਕੋਟ, 16 ਅਪ੍ਰੈਲ (ਸੁਮਿਤ)- ਪਠਾਨਕੋਟ ਦੇ ਡਲਹੌਜ਼ੀ ਰੋਡ 'ਤੇ ਖੁੱਲੇ੍ਹ ਮਹਾਜਨ ਮੈਡੀਸਿਟੀ ਹਸਪਤਾਲ ਵਿਚ ਇਕ ਵਾਰ ਫਿਰ ਆਧੁਨਿਕ ਚਿਕਿਤਸਾ ਸਹੂਲਤਾਂ ਅਤੇ ਮਾਹਿਰ ਡਾਕਟਰਾਂ ਦੀ ਟੀਮ ਨੇ 6 ਸਾਲ ਦੀ ਬੱਚੀ ਦਾ ਅਪੈਂਡਿਕਸ ਅਤੇ ਪਿੱਤੇ ਦੀ ਪੱਥਰੀ ਦਾ ਲੈਪ੍ਰੋਸਕੋਪਿਕ ਓਪਰੇਸ਼ਨ ਕਰਕੇ ਉਸ ਦੀ ਜਾਨ ਬਚਾਈ ਹੈ | ਚੰਬਾ ਦੇ ਰਹਿਣ ਵਾਲੇ ਵਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਉਸ ਦੀ 6 ਸਾਲ ਦੀ ਬੱਚੀ ਵਾਨਿਆ ਨੂੰ ਕਈ ਮਹੀਨਿਆਂ ਤੋਂ ਪੇਟ ਵਿਚ ਦਰਦ ਸੀ | ਆਸ-ਪਾਸ ਦੇ ਡਾਕਟਰਾਂ ਨੂੰ ਦਿਖਾਉਣ ਦੇ ਬਾਵਜੂਦ ਵੀ ਉਸ ਦੀ ਬਿਮਾਰੀ ਬਾਰੇ ਪਤਾ ਨਹੀਂ ਲੱਗ ਸਕਿਆ | ਕਿਸੇ ਦੀ ਸਲਾਹ 'ਤੇ ਜਦੋਂ ਉਹ ਪਠਾਨਕੋਟ ਦੇ ਮਹਾਜਨ ਮੈਡੀਸਿਟੀ ਹਸਪਤਾਲ ਪਹੁੰਚੇ ਤਾਂ ਪਤਾ ਲੱਗਿਆ ਕਿ ਬੱਚੀ ਨੂੰ ਅਪੈਂਡਿਕਸ ਦੀ ਸਮੱਸਿਆ ਹੈ ਅਤੇ ਪਿੱਤੇ ਵਿਚ ਪੱਥਰੀ ਵੀ ਹੈ | ਹਸਪਤਾਲ ਦੇ ਸੰਚਾਲਕ ਤੇ ਕਿ੍ਟਿਕਲ ਪੇਨ ਸਪੈਸ਼ਲਿਸਟ ਡਾ: ਮੋਹਿਤ ਮਹਾਜਨ ਨਾਲ ਸਲਾਹ ਕਰਨ ਤੋਂ ਬਾਅਦ ਉਨ੍ਹਾਂ ਨੇ ਬੱਚੀ ਦਾ ਓਪਰੇਸ਼ਨ ਕਰਵਾਇਆ ਤੇ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ | ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਮਹਾਜਨ ਮੈਡੀਸਿਟੀ ਦੀ ਮਦਰ ਐਂਡ ਚਾਈਲਡ ਕੇਅਰ ਯੂਨਿਟ ਵਿਚ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਛੋਟੇ ਬੱਚਿਆਂ ਦੀ ਹਰ ਕਿਸਮ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ | ਨਾਲ ਹੀ ਉਨ੍ਹਾਂ ਦੱਸਿਆ ਕਿ ਇੱਥੇ ਛਾਤੀ ਤੇ ਹੱਡੀਆਂ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਇਲਾਜ ਉਪਲੱਬਧ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਐਸੇ ਗੰਭੀਰ ਮਾਮਲਿਆਂ ਲਈ ਲੋਕਾਂ ਨੂੰ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ ਪਰ ਹੁਣ ਪਠਾਨਕੋਟ ਵਿਚ ਹੀ ਉੱਚ ਦਰਜੇ ਦੀਆਂ ਸਿਹਤ ਸੇਵਾਵਾਂ ਉਪਲੱਬਧ ਹਨ |
ਪਿਛਲੀ ਖ਼ਬਰ ਮਨਵਾਲ ਲਮੀਨੀ 100 ਫੁੱਟ ਲੰਬੇ, ਖੱਡੀ ਪੁਲ ਦਾ ਅਮਿਤ ਮੰਟੂ ਵਲੋਂ ਕੀਤਾ ਗਿਆ ਉਦਘਾਟਨ ਅਗਲੀ ਖ਼ਬਰ ਪ੍ਰੈਜੀਟੇਸ਼ਨ ਪਬਲਿਕ ਸਕੂਲ ਜੁਗਿਆਲ ਦਾ 10ਵੀਂ ਦਾ ਨਤੀਜਾ ਰਿਹਾ 100 ਫੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।