12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਐਫ.ਸੀ. ਵਰਮਾ ਸਕੂਲ ਦੀ ਅੱਠਵੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 12-04-2026
ਬਟਾਲਾ, 11 ਅਪ੍ਰੈਲ (ਸਤਿੰਦਰ ਸਿੰਘ)- ਐਫ.ਸੀ. ਵਰਮਾ ਆਦਰਸ ਸੀ. ਸੈ. ਸਕੂਲ ਭੰਡਾਰੀ ਗੇਟ ਬਟਾਲਾ ਦੇ ਮੈਨੇਜਿੰਗ ਡਾਇਰੈਕਟਰ ਸ਼ਸੀ ਭੂਸਣ ਵਰਮਾ ਨੇ ਦੱਸਿਆ ਕਿ ਸਕੂਲ ਦੇ 8ਵੀਂ ਜਮਾਤ ਦੇ ਨਤੀਜੇ 100 ਫ਼ੀਸਦੀ ਰਹੇ ਹਨ | ਕਵਿਤਾ ਨੇ 96 ਫ਼ੀਸਦੀ ਅੰਕਾਂ ਨਾਲ ਪਹਿਲਾ, ਦਿਵਿਆ ਜੌਲੀ ਨੇ 92 ਫ਼ੀਸਦੀ ਅੰਕਾਂ ਨਾਲ ਦੂਜਾ, ਸਾਂਚੀ ਨੇ 91 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਅਤੇ ਕਰੀਥੀ ਤੇ ਸਨਾ ਨੇ 90 ਫ਼ੀਸਦੀ ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕਰ ਕੇ ਸਕੂਲ ਬਟਾਲਾ ਸ਼ਹਿਰ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਸ੍ਰੀਮਤੀ ਅਨੂੰ ਵਰਮਾ, ਡਾਇਰੈਕਟਰ ਗੌਰਵ ਵਰਮਾ, ਮੁੱਖ ਅਧਿਆਪਕਾ ਸ੍ਰੀਮਤੀ ਪੂਨਮ, ਇੰਚਾਰਜ ਦਵਿੰਦਰ, ਐਲ.ਪੀ.ਯੂ. ਇੰਚਾਰਜ ਦੀਪਕ ਮਹਿਤਾ, ਰਜਨੀ, ਸੇਖਰ ਅਤੇ ਅਧਿਆਪਕਾਂ ਦੇ ਪੂਰੇ ਸਮੂਹ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਜਿੰਦਗੀ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ |
ਪਿਛਲੀ ਖ਼ਬਰ ਹੈਰੋਇਨ, ਡਰੱਗ ਮਨੀ, ਨਸ਼ੀਲੀਆਂ ਗੋਲੀਆਂ ਤੇ ਨਜਾਇਜ਼ ਸ਼ਰਾਬ ਸਮੇਤ ਚਾਰ ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਤਿੱਬੜੀ ਕੈਂਟ 'ਚ ਵਿਸਾਖੀ ਮੇਲਾ ਦੇਖਣ ਆਏ ਆਨਰੇਰੀ ਕੈਪਟਨ ਨਿਸ਼ਾਨ ਸਿੰਘ ਹੋਏ ਗੁੰਮ-ਭਾਲ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।