30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਾਖ਼ਲਾ ਮੁਹਿੰਮ ਨੂੰ ਲੈ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੋਰਾਂਗਲਾ ਵਲੋਂ ਸੈਂਟਰ ਤੇ ਸਕੂਲ ਮੁਖੀਆਂ ਨਾਲ ਮੀਟਿੰਗਾਂ <br/>

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੋਰਾਂਗਲਾ ਨਰੇਸ਼ ਪਨਿਆੜ | ਅਜੀਤ ਤਸਵੀਰ <br/> 11-04-2026
ਗੁਰਦਾਸਪੁਰ, 10 ਅਪ੍ਰੈਲ (ਚੱਕਰਾਜਾ)- ਵਿਦਿਆਰਥੀਆਂ ਨੂੰ ਵੱਡੇ ਪੱਧਰ 'ਤੇ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਉਣ ਲਈ ਸ਼ੁਰੂ ਕੀਤੀ ਗਈ ਦਾਖ਼ਲਾ ਮੁਹਿੰਮ ਨੂੰ ਹੋਰ ਰਫ਼ਤਾਰ ਦੇਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੋਰਾਂਗਲਾ ਨਰੇਸ਼ ਪਨਿਆੜ ਵਲੋਂ ਬਲਾਕ ਦੋਰਾਂਗਲਾ ਦੇ ਹਰ ਕਲੱਸਟਰ ਵਾਈਜ਼ ਸੈਂਟਰ ਸਕੂਲ ਮੁਖੀਆਂ ਤੇ ਸਮੂਹ ਅਧਿਆਪਕਾਂ ਨਾਲ ਨਵੇਂ ਦਾਖ਼ਲੇ ਨੂੰ ਲੈ ਕੇ ਰਿਵਿਊ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗਾਂ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਵਿਸਤਾਰ ਨਾਲ ਦਾਖ਼ਲਾ ਮੁਹਿੰਮ ਦੇ ਹਰ ਪੱਖ ਦਾ ਰਿਵਿਊ ਕੀਤਾ ਤੇ ਸਕੂਲ ਮੁਖੀਆਂ ਨੂੰ ਸਕੂਲ ਨੂੰ ਸਾਫ਼ ਸੁਥਰਾ ਰੱਖਣ, ਮਿਡ-ਡੇ-ਮੀਲ ਮੀਨੂੰ ਅਨੁਸਾਰ ਬਣਾਉਣ ਤੇ ਸਮੁੱਚਾ ਰਿਕਾਰਡ ਵਿਭਾਗ ਦੇ ਪੋਰਟਲ 'ਤੇ ਅੱਪਡੇਟ ਕਰਨ, ਸਿਵਲ ਵਰਕਸ ਨੂੰ ਨਿਯਮਾਂ ਅਨੁਸਾਰ ਕਰਵਾਉਣ ਤੇ ਵਿਦਿਆਰਥੀਆਂ ਦੀ ਹਾਜ਼ਰੀ ਵਧਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਨਰੇਸ਼ ਪਨਿਆੜ ਨੇ ਦੱਸਿਆ ਕਿ ਇਸ ਸਾਲ ਲਈ ਬਲਾਕ ਦੋਰਾਂਗਲਾ ਦੇ ਸਾਰੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਮੁਹਿੰਮ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ ਜਿਸ ਵਿਚ ਸੈਂਟਰ ਸਕੂਲ ਮੁਖੀਆਂ, ਅਧਿਆਪਕ ਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਰਾਹੀਂ ਘਰ-ਘਰ ਤੱਕ ਪਹੁੰਚ ਬਣਾ ਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ 'ਚ ਦਾਖ਼ਲਾ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਉੱਚ ਯੋਗਤਾ ਵਾਲੇ ਅਧਿਆਪਕ ਤੇ ਉੱਤਮ ਦਰਜੇ ਦਾ ਬੁਨਿਆਦੀ ਢਾਂਚਾ ਹੈ | ਜਿੱਥੋਂ ਵਿਦਿਆਰਥੀ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਲਦੀਆਂ ਸਹੂਲਤਾਂ ਦੀ ਜਾਣਕਾਰੀ ਇਸ ਮੁਹਿੰਮ ਦੌਰਾਨ ਦਿੱਤੀ ਜਾ ਰਹੀ ਹੈ | ਬਲਾਕ ਨੋਡਲ ਅਫ਼ਸਰ ਮਦਨ ਗੋਪਾਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਦਾਖ਼ਲੇ ਲਈ ਨੇੜੇ ਦੇ ਸਕੂਲ ਦੇ ਨਾਲ-ਨਾਲ ਹੁਣ ਆਨਲਾਈਨ ਪੋਰਟਲ 'ਤੇ ਵੀ ਰਜਿਸਟਰ ਕਰਵਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਅਗਲੀ ਕਲਾਸ ਵਿਚ ਹੋਣ ਵਾਲੇ ਵਿਦਿਆਰਥੀਆਂ ਦੇ ਮੁੜ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਦੇ ਨਾਲ-ਨਾਲ ਸਕੂਲਾਂ ਤੋਂ ਵਾਂਝੇ ਵਿਦਿਆਰਥੀਆਂ ਨੂੰ ਵੀ ਸਕੂਲਾਂ 'ਚ ਦਾਖਲ ਕੀਤਾ ਜਾ ਰਿਹਾ ਹੈ | ਇਸ ਮੌਕੇ ਸੀ.ਐਚ.ਟੀ. ਮਦਨ ਗੋਪਾਲ ਸੈਂਟਰ ਮਰਾੜਾ, ਸੀ.ਐਚ.ਟੀ. ਸੋਨੂੰ ਕੁਮਾਰ ਬਾਹਮਣੀ, ਸੀ.ਐਚ.ਟੀ. ਸ਼ਸ਼ੀ ਬਹਿਰਾਮਪੁਰ, ਸੀ.ਐਚ.ਟੀ. ਅਤੁੱਲ ਮਹਾਜਨ ਗੰਜਾ, ਸੀ.ਐਚ.ਟੀ. ਪ੍ਰਦੀਪ ਕੁਮਾਰ ਕਾਹਨਾ, ਸੀ.ਐਚ.ਟੀ. ਗੁਰਪ੍ਰੀਤ ਸਿੰਘ ਮਾਨ ਨੌਸ਼ਹਿਰਾ, ਸੀ.ਐਚ.ਟੀ. ਗੁਰਪ੍ਰੀਤ ਸਿੰਘ ਬਾਜਵਾ ਵਜੀਰਪੁਰ ਅਫਗਾਨਾ, ਸੀ.ਐਚ.ਟੀ. ਰਵੀ ਕੁਮਾਰ ਡੁਗਰੀ, ਬੀ.ਆਰ.ਸੀ. ਮਨਜੀਤ ਸਿੰਘ, ਬੀ.ਆਰ.ਸੀ. ਸੁਮਿਤ ਮਹਾਜਨ ਅਤੇ ਬਲਾਕ ਮੀਡੀਆ ਕੋਆਰਡੀਨੇਟਰ ਦਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਦੇ ਕਾਮਰਸ ਵਿਭਾਗ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਪੁਲ 'ਤੇ ਰੇਿਲੰਗ ਨਾ ਹੋਣ ਕਰਕੇ ਵਾਪਰ ਸਕਦਾ ਵੱਡਾ ਹਾਦਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।