02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਅੱਜ : ਡਾ. ਗੁਰਨੇਕ ਸਿੰਘ

ਅਜੀਤ ਡੈਸਕ 11-04-2026
ਹਰਚੋਵਾਲ, 10 ਅਪ੍ਰੈਲ (ਢਿੱਲੋਂ, ਭਾਮ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਗੁਰਦਾਸਪੁਰ ਦੇ ਸਮੂਹ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਹਰਚੋਵਾਲ ਵਿਖੇ ਸਰਕਲ ਪ੍ਰਧਾਨ ਡਾ. ਗੁਰਨੇਕ ਸਿੰਘ ਹਰਚੋਵਾਲ, ਜਨਰਲ ਸਕੱਤਰ ਡਾ. ਸਤਨਾਮ ਸਿੰਘ ਕੰਡੀਲਾ ਤੇ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਹੰਬੋਵਾਲ ਦੀ ਅਗਵਾਈ ਹੇਠ ਹੋਈ | ਜ਼ਿਲ੍ਹਾ ਪ੍ਰਧਾਨ ਡਾ. ਪਿਆਰਾ ਸਿੰਘ ਤੇ ਸਰਕਲ ਪ੍ਰਧਾਨ ਡਾ. ਗੁਰਨੇਕ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੈਨਲ ਮੀਟਿੰਗ ਤੇ ਚੋਣਾਂ ਸਮੇਂ ਕੀਤੇ ਵਾਅਦੇ ਤੋਂ ਮੁਕਰ ਰਹੀ ਹੈ | ਪੰਜਾਬ ਸਰਕਾਰ ਨੂੰ ਜਗਾਉਣ ਲਈ 'ਜਾਗੋ ਸਰਕਾਰ ਜਾਗੋ' ਦੇ ਸਲੋਗਨ ਹੇਠ 11 ਅਪ੍ਰੈਲ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਤੇ ਭਾਰੀ ਰੋਸ ਪ੍ਰਗਟ ਕੀਤਾ ਜਾਵੇਗਾ ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਤੇ ਸਰਕਲ ਹਰਚੋਵਾਲ ਤੋਂ ਵੱਡੀ ਤਾਦਾਦ ਵਿਚ ਮੈਡੀਕਲ ਪ੍ਰੈਕਟੀਸ਼ਨਰ ਦੇ ਆਗੂ ਤੇ ਸਮੂਹ ਡਾਕਟਰ ਸ਼ਾਮਲ ਹੋਣਗੇ | ਇਸ ਮੌਕੇ ਸੂਬਾ ਸੀਨੀਅਰ ਉਪ ਪ੍ਰਧਾਨ ਡਾ. ਅਵਤਾਰ ਸਿੰਘ ਕਿਲ੍ਹਾ ਲਾਲ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਡਾ. ਦਿਲਬਾਗ ਸਿੰਘ ਪੰਨੂੰ, ਕੈਸ਼ੀਅਰ ਡਾ. ਕਸ਼ਮੀਰ ਸਿੰਘ ਕਾਹਲੋਂ, ਮੁੱਖ ਸਲਾਹਕਾਰ ਡਾ. ਸਤਪਾਲ ਡਡਵਾਂ, ਸਹਾਇਕ ਚੇਅਰਮੈਨ ਡਾ. ਸ਼ਾਮ ਲਾਲ ਦੀਨਾਨਗਰ, ਸੀਨੀਅਰ ਮੀਤ ਪ੍ਰਧਾਨ ਡਾ. ਸੰਤੋਖ ਰਾਜ ਦੀਨਾਨਗਰ, ਬਲਾਕ ਕਲਾਨੌਰ ਦੇ ਪ੍ਰਧਾਨ ਡਾ. ਅਜ਼ੀਜ਼ ਮਸੀਹ, ਜ਼ਿਲ੍ਹਾ ਕਮੇਟੀ ਮੈਂਬਰ ਡਾ. ਰਜਿਦਰਪਾਲ ਸਿੰਘ ਧਾਰੀਵਾਲ ਤੇ ਡਾ. ਇੰਦਰਜੀਤ ਸਿੰਘ ਧੰਦੋਈ, ਡਾ. ਬਲਕਾਰ ਸਿੰਘ ਧਾਰੀਵਾਲ, ਡਾ. ਜਰਮਨਜੀਤ ਸਿੰਘ ਕਲਾਨੌਰ, ਡਾ. ਅਸ਼ੋਕ ਕੁਮਾਰ ਦੀਨਾਨਗਰ, ਡਾ. ਬਿਸ਼ਨਦਾਸ, ਡਾ. ਰਛਪਾਲ ਸਿੰਘ ਵਰਿਆਂ, ਡਾ. ਬੂਟਾ ਸਿੰਘ ਭਾਗੀਨੰਗਲ, ਮੁੱਖ ਬੁਲਾਰਾ ਡਾ. ਸੰਤੋਖ ਸਿੰਘ ਲੀਲ ਕਲਾਂ, ਪ੍ਰੈੱਸ ਸਕੱਤਰ ਡਾ. ਸਰਬਜੀਤ ਸਿੰਘ ਭਿੰਡਰ, ਮੁੱਖ ਸਲਾਹਕਾਰ ਡਾ. ਬਲਦੇਵ ਸਿੰਘ ਮਠੋਲਾ, ਡਾ. ਮਲਕੀਤ ਸਿੰਘ, ਸਹਾਇਕ ਸਲਾਹਕਾਰ ਡਾ. ਸਤਨਾਮ ਸਿੰਘ ਮੁੱਲਾਂਪੁਰ, ਸਹਾਇਕ ਕੈਸ਼ੀਅਰ ਡਾ. ਭੁਪਿੰਦਰ ਸਿੰਘ ਬਸਰਾਵਾਂ, ਡਾ. ਕੁਲਦੀਪ ਸਿੰਘ ਦਕੋਹਾ, ਸੁਖਚੈਨ ਸਿੰਘ ਪੱਡਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ : ਪ੍ਰਭਜੋਤ ਸਿੰਘ ਅਗਲੀ ਖ਼ਬਰ ਨੌਜਵਾਨ ਵਰਗ 2027 ਦੀਆਂ ਚੋਣਾਂ 'ਚ ਕਾਂਗਰਸ ਦੀ ਜਿੱਤ ਲਈ ਅਹਿਮ ਰੋਲ ਨਿਭਾਵੇਗਾ : ਸਚਿਨ ਕਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।