16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੁਰਾਣਾ ਤਾਰਾਗੜ੍ਹ ਪੰਚਾਇਤ ਨੇ ਵਾਰਡ ਨੰਬਰ-1 ਦੀਆਂ ਗਲੀਆਂ ਦਾ ਨਿਰਮਾਣ ਕਾਰਜ ਕਰਵਾਇਆ ਸ਼ੁਰੂ <br/>

ਅਜੀਤ ਡੈਸਕ 04-04-2026
ਤਾਰਾਗੜ੍ਹ, 3 ਅਪ੍ਰੈਲ (ਸੋਹਨ ਲਾਲ)-ਗ੍ਰਾਮ ਪੰਚਾਇਤ ਪੁਰਾਣਾ ਤਾਰਾਗੜ੍ਹ ਵਲੋਂ ਵਾਰਡ ਨੰਬਰ-1 ਦੀਆਂ ਗਲੀਆਂ ਬਣਾਉਣ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ | ਵਾਰਡ ਨੰਬਰ-1 ਦੇ ਨਿਵਾਸੀ ਸਮਾਜ ਸੇਵਕ ਜੋਗਿੰਦਰ ਪਾਲ, ਰਮਨ ਕੁਮਾਰ ਤੇ ਬਲਵੀਰ ਸਿੰਘ ਨੇ ਦੱਸਿਆ ਕਿ ਵਾਰਡ ਦੀਆਂ ਗਲੀਆਂ ਕਾਫ਼ੀ ਲੰਮੇ ਸਮੇਂ ਤੋਂ ਬਣੀਆਂ ਹੋਈਆਂ ਸਨ ਪਰ ਹੁਣ ਉਨ੍ਹਾਂ ਗਲੀਆਂ ਨਾਲੀਆਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਸੀ ਜਿਸ ਨਾਲ ਮੁਹੱਲਾ ਨਿਵਾਸੀਆਂ ਨੰੂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਉਨ੍ਹਾਂ ਦੱਸਿਆ ਕਿ ਤਾਰਾਗੜ੍ਹ ਦੀ ਸਰਪੰਚ ਰੋਜ਼ਾ ਸੈਣੀ ਦੇ ਯਤਨਾਂ ਸਦਕਾ ਅੱਜ ਵਾਰਡ ਨੰਬਰ-1 ਦੀਆਂ ਗਲੀਆਂ ਨਾਲੀਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ | ਸਰਪੰਚ ਰੋਜ਼ੀ ਸੈਣੀ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵਾਰਡ ਨੰਬਰ-1 ਵਿਚ ਡੀਪ ਬੋਰ ਕਰਵਾ ਕੇ ਵਾਰਡ ਦਾ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਸੀ ਤੇ ਹੁਣ ਵਾਰਡ ਦੀਆਂ ਗਲੀਆਂ, ਨਾਲੀਆਂ ਦਾ ਸਹੀ ਢੰਗ ਨਾਲ ਕਰਵਾਇਆ ਜਾਵੇਗਾ | ਇਸ ਮੌਕੇ ਰਾਜੇਸ਼ ਕੁਮਾਰ ਕੁੱਦਾ, ਜੋਗਿੰਦਰ ਪਾਲ, ਸਾਬਕਾ ਮੈਂਬਰ ਪੰਚਾਇਤ ਫੌਜਾ ਰਾਮ, ਕ੍ਰਿਸ਼ਨ ਕੁਮਾਰ, ਰਮਨ ਕੁਮਾਰ, ਸ਼ਿਵ ਕੁਮਾਰ, ਬੇਦੀ, ਤਰਸੇਮ ਲਾਲ, ਬਲਵੀਰ ਸਿੰਘ, ਨਿੱਕਾ ਅਤੇ ਹੋਰ ਵਾਰਡ ਨਿਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਕਿਰਤ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਕਾਲਜ ਵਿਖੇ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।