16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਆਕਸੀਲੀਅਮ ਇੰਟਰਨੈਸ਼ਨਲ ਸਕੂਲ ਮੈਨੇਜਮੈਂਟ ਵਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ <br/>

ਅਜੀਤ ਡੈਸਕ 04-04-2026
ਸ਼ਾਹਪੁਰ ਕੰਢੀ, 3 ਅਪ੍ਰੈਲ (ਰਣਜੀਤ ਸਿੰਘ)- ਆਕਸੀਲੀਅਮ ਇੰਟਰਨੈਸ਼ਨਲ ਸਕੂਲ ਨੇ ਨਵੇਂ ਅਕਾਦਮਿਕ ਸਾਲ ਦੀ ਸ਼ੁਰੂਆਤ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਓਰੀਐਂਟੇਸ਼ਨ ਪ੍ਰੋਗਰਾਮ ਨਾਲ ਕੀਤੀ ਜਿਸ ਵਿਚ 200 ਤੋਂ ਵੱਧ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਹਿੱਸਾ ਲਿਆ | ਸਕੂਲ ਚੇਅਰਪਰਸਨ ਤੇ ਪਿ੍ੰਸੀਪਲ ਰੁਚੀ ਚੌਹਾਨ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਮਾਪਿਆਂ ਨੰੂ ਸਕੂਲ ਦੇ ਵਿੱਦਿਅਕ ਦਿ੍ਸ਼ਟੀਕੋਨ, ਕਾਰਜ ਪ੍ਰਣਾਲੀ ਤੇ ਸਮੁੱਚੇ ਵਿਦਿਆਰਥੀਆਂ ਦੇ ਵਿਕਾਸ ਤੋਂ ਜਾਣੂ ਕਰਵਾਉਣਾ ਹੈ | ਉਨ੍ਹਾਂ ਵਲੋਂ ਸਕੂਲ ਦੇ ਅਕਾਦਮਿਕ ਢਾਂਚੇ, ਪਾਠਕ੍ਰਮ, ਮੁਲਾਂਕਣ ਪ੍ਰਣਾਲੀ ਤੇ ਨਵੀਨਤਾਕਾਰੀ ਸਿੱਖਿਆ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਸਕੂਲ ਵਿਦਿਆਰਥੀਆਂ ਦੇ ਬੌਧਿਕ, ਸਮਾਜਿਕ ਤੇ ਭਾਵਨਾਤਮਿਕ ਵਿਕਾਸ 'ਤੇ ਬਰਾਬਰ ਧਿਆਨ ਕੇਂਦਰਿਤ ਕਰਦਾ ਹੈ ਜਿਸ ਨਾਲ ਉਨ੍ਹਾਂ ਦੀ ਸੰਪੂਰਨ ਸ਼ਖਸੀਅਤ ਨੰੂ ਉਤਸਾਹਿਤ ਕੀਤਾ ਜਾਂਦਾ ਹੈ | ਮਾਪਿਆਂ ਨੰੂ ਸੰਬੋਧਨ ਕਰਦਿਆਂ ਪਿ੍ੰਸੀਪਲ ਰੁਚੀ ਚੌਹਾਨ ਤੇ ਪ੍ਰਸ਼ਾਸਨਿਕ ਮੁਖੀ ਮਿਥਨ ਨੇ ਕਿਹਾ ਕਿ ਮਾਤਾ-ਪਿਤਾ ਬੱਚਿਆਂ ਦੇ ਉੱਜਵਲ ਭਵਿੱਖ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਨਿਰਮਾਣ ਲਈ ਨਿਭਾਅ ਰਹੀ ਪ੍ਰਸੰਸਾਯੋਗ ਭੂਮਿਕਾ- ਲਾਲ ਚੰਦ ਕਟਾਰੂਚੱਕ <br/> ਅਗਲੀ ਖ਼ਬਰ ਆਕਲੈਂਡ ਪਬਲਿਕ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।