ਫਤਹਿਗੜ੍ਹ ਚੂੜੀਆਂ, 30 ਮਾਰਚ (ਅਵਤਾਰ ਸਿੰਘ ਰੰਧਾਵਾ)-ਅੱਜ ਫਤਹਿਗੜ੍ਹ ਚੂੜੀਆਂ ਬਲਾਕ ਸੰਮਤੀ ਦੇ ਚੇਅਰਪਰਸਨ ਅਤੇ ਉਪ ਚੇਅਰਮੈਨ ਦੀ ਹੋਈ ਚੋਣ ਵਿਚ ਕਾਂਗਰਸ ਪਾਰਟੀ ਤੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ | ਸਾਬਕਾ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਦੀ ਉਮੀਦਵਾਰ ਬੀਬੀ ਦਲਜੀਤ ਕੌਰ ਚੇਅਰਪਰਸਨ ਤੇ ਮਹਿੰਦਰ ਸਿੰਘ ਉਪ ਚੇਅਰਮੈਨ ਬਣੇ | ਚੇਅਰਪਰਸਨ ਬਣ ਕੇ ਰਵੀਨੰਦਨ ਸਿੰਘ ਨਿੱਕੂ ਬਾਜਵਾ ਸਮੇਤ ਦਲਜੀਤ ਕੌਰ ਦਾ ਆਪਣੇ ਪਿੰਡ ਪਾਰੋਵਾਲ ਪਹੁੰਚਣ 'ਤੇ ਕਾਂਗਰਸੀ ਸਮਰਥਕਾਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ ਹੈ | ਇਸ ਮੌਕੇ ਨਿੱਕੂ ਬਾਜਵਾ ਨੇ ਕਿਹਾ ਕਿ ਇਸ ਚੋਣ ਪ੍ਰਕਿਰਿਆ ਨੂੰ ਸਿਰੇ ਚੜ੍ਹਾਉਣ ਲਈ ਉਨ੍ਹਾਂ ਨੂੰ ਹਾਈਕੋਰਟ ਤੱਕ ਪਹੁੰਚ ਕਰਨੀ ਪਈ | ਹਾਈਕੋਰਟ ਦੇ ਦਖਲ ਅਤੇ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਇਹ ਚੋਣ ਅਮਲ ਨੇਪਰੇ ਚੜਿ੍ਹਆ | ਉਨ੍ਹਾਂ ਫਤਹਿਗੜ੍ਹ ਚੂੜੀਆਂ ਦੇ ਸਮੂਹ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਤੇ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ | ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਤੰਤਰ ਦੀ ਜਿੱਤ ਹੈ | ਉਨ੍ਹਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਚੇਅਰਪਰਸਨ ਦਲਜੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਸਾਬਕਾ ਚੇਅਰਮੈਨ ਉਂਕਾਰ ਸਿੰਘ ਲਾਟੀ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭਾਲੋਵਾਲੀ, ਕਰਨ ਮੁਰੀਦਕੇ, ਹਰਦਿਆਲ ਸਿੰਘ ਖੋਖਰ, ਕਾਂਗਰਸੀ ਆਗੂ ਹਰਵਿੰਦਰ ਸਿੰਘ ਲੰਗਰਵਾਲ, ਤੀਰਥਪਾਲ ਸਿੰਘ ਬੱਬੂ ਛਿਛਰੇਵਾਲ ਟਰਾਲੀਆਂ ਵਾਲੇ, ਤਰਪਾਲ ਸਿੰਘ ਪਾਰੋਵਾਲ, ਹਰਵਿੰਦਰ ਸਿੰਘ ਅਲੀਵਾਲ ਜੱਟਾਂ, ਜਸਪਾਲ ਸਿੰਘ ਕੋਟਲੀ ਢਾਡੀਆਂ, ਜਗਦੇਵ ਸਿੰਘ ਪਾਰੋਵਾਲ, ਹਰਿੰਦਰ ਸਿੰਘ ਸਰਕਾਰੀਆ ਬਲਾਕ ਸੰਮਤੀ ਮੈਂਬਰ, ਧੀਰ ਸਿੰਘ ਝੰਜੀਆਂ, ਸਾਬਕਾ ਸਰਪੰਚ ਲਵਰਾਜ ਸਿੰਘ ਪੰਨਵਾਂ, ਸਾਬਕਾ ਸਰਪੰਚ ਨਰਿੰਦਰ ਸਿੰਘ ਮੁਰੀਦਕੇ, ਨਿਰਮਲ ਸਿੰਘ ਗੁਰਾਇਆ, ਬਲਵਿੰਦਰ ਸਿੰਘ, ਸੰਦੀਪ ਬੇਦੀ, ਹਰਚਰਨ ਸਿੰਘ ਘਣੀਏ ਕੇ ਬਾਂਗਰ, ਗੁਰਸਰਨ ਸਿੰਘ ਲਾਡਾ, ਗੁਰਸੇਵਕ ਸਿੰਘ ਲਾਲੀ ਮੰਜਿਆਂਵਾਲੀ, ਜੰਗ ਬਹਾਦਰ ਸਿੰਘ ਖੋਖਰ, ਸਾਬਕਾ ਸਰਪੰਚ ਨਿਸ਼ਾਨ ਸਿੰਘ ਮਲਕਵਾਲ, ਹਰਜੀਤ ਸਿੰਘ ਰਿਆਲੀ ਆਦਿ ਹਾਜ਼ਰ ਸਨ |