22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੈਟਰੋਲ ਪੰਪਾਂ 'ਤੇ ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ, ਲੋਕ ਅਫ਼ਵਾਹਾਂ ਤੋਂ ਬਚਣ- ਗੁਰਸਾਗਰ ਸਿੰਘ

ਅਜੀਤ ਡੈਸਕ 29-03-2026
ਗੁਰਦਾਸਪੁਰ, 28 ਮਾਰਚ (ਅਸ਼ੋਕ ਸ਼ਰਮਾ)- ਸੋਸ਼ਲ ਮੀਡੀਆ 'ਤੇ ਡੀਜ਼ਲ ਪੈਟਰੋਲ ਖਤਮ ਹੋਣ ਦੀਆਂ ਫੈਲ ਰਹੀਆਂ ਅਫ਼ਵਾਹਾਂ ਨੰੂ ਲੈ ਕੇ ਲੋਕ ਭੰਬਲਭੂਸੇ 'ਚ ਪੈਟਰੋਲ ਪੰਪਾਂ 'ਤੇ ਲਾਈਨਾਂ ਲਗਾ ਕੇ ਤੇਲ ਇਕੱਠਾ ਕਰਨ ਵਿਚ ਲੱਗੇ ਹੋਏ ਹਨ ਪਰ ਪੈਟਰੋਲ ਪੰਪਾਂ 'ਤੇ ਪੈਟਰੋਲ ਡੀਜ਼ਲ ਦੀ ਕੋਈ ਕਮੀ ਨਹੀਂ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਪੈਟਰੋਲ ਪੰਪ ਦੇ ਮਾਲਕ ਗੁਰਸਾਗਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤੇਲ ਦੀ ਸਪਲਾਈ ਨਿਰੰਤਰ ਪਹਿਲਾਂ ਦੀ ਤਰ੍ਹਾਂ ਪਹੁੰਚ ਰਹੀ ਹੈ | ਲੋਕ ਸਿਰਫ਼ ਜਲਦਬਾਜੀ ਵਿਚ ਤੇਲ ਇਕੱਠਾ ਕਰਨ 'ਚ ਲੱਗੇ ਹਨ | ਦੂਜੇ ਪਾਸੇ ਸ਼ਹਿਰ ਅੰਦਰ ਜਿੰਨੇ ਵੀ ਪੈਟਰੋਲ ਪੰਪ ਹਨ ਉਥੇ ਲੰਮੀਆਂ ਲਾਈਨਾਂ ਲੱਗੀਆਂ ਹਨ | ਇੱਕਾ ਦੁੱਕਾ ਪੈਟਰੋਲ ਪੰਪ ਨੰੂ ਛੱਡ ਕੇ ਬਾਕੀ ਸਾਰੇ ਪੈਟਰੋਲ ਪੰਪਾਂ 'ਤੇ ਤੇਲ ਡੀਜ਼ਲ ਅਸਾਨੀ ਨਾਲ ਮਿਲ ਰਿਹਾ ਹੈ | ਉਨ੍ਹਾਂ ਨੇ ਲੋਕਾਂ ਨੰੂ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਕੋਲੇ ਦੀਆਂ ਕੀਮਤਾਂ ਵਧਣ ਕਾਰਨ ਇੱਟਾਂ ਦੇ ਰੇਟ ਅਸਮਾਨੀ ਚੜ੍ਹੇ ਅਗਲੀ ਖ਼ਬਰ ਸੇਂਟ ਮੇਰੀਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਲਾਨਾ ਨਤੀਜੇ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।