22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹਿੰਦੂ ਕੰਨਿਆ ਕਾਲਜ ਵਿਖੇ ਨਾਗਰਿਕ ਦੇ ਕਰਤੱਵਾਂ ਸੰਬੰਧੀ ਜਾਗਰੂਕਤਾ ਸੈਮੀਨਾਰ

ਅਜੀਤ ਡੈਸਕ 29-03-2026
ਧਾਰੀਵਾਲ, 28 ਮਾਰਚ (ਸਵਰਨ ਸਿੰਘ)- ਸਥਾਨਕ ਹਿੰਦੂ ਕੰਨਿਆ ਮਹਾਂਵਿਦਿਆਲਾ ਧਾਰੀਵਾਲ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਐਨ.ਡੀ. ਅਨੰਦ, ਸਕੱਤਰ ਸ੍ਰੀ ਰਮੇਸ਼ ਕੋਹਲੀ ਤੇ ਪਿ੍ੰਸੀਪਲ ਡਾ. ਰਜਵਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਵਿਚ ਸਮਾਜ ਪ੍ਰਤੀ ਇਕ ਨਾਗਰਿਕ ਦੇ ਕਰਤੱਵਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਮੁੱਖ ਬੁਲਾਰਾ ਵਿਭਾਗ ਪ੍ਰਚਾਰਕ ਸ੍ਰੀ ਜੋਗਿੰਦਰ ਰਹੇ | ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਚਾਰਕ ਵਿਕਰਮ ਸਿੰਘ, ਸ੍ਰੀ ਰਮੇਸ਼ ਕੁਮਾਰ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੁੱਖ ਬੁਲਾਰੇ ਸ੍ਰੀ ਜੋਗਿੰਦਰ ਵਲੋਂ ਆਪਣੇ ਦੇਸ਼ ਦੀ ਪ੍ਰਗਤੀ ਲਈ ਪੰਜ ਨੁਕਤਿਆਂ ਨੂੰ ਬਿਆਨ ਕੀਤਾ ਗਿਆ ਜਿਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਸਾਂਝੇ ਪਰਿਵਾਰ ਦੀ ਸਮਾਜ ਵਿਚ ਮਹੱਤਤਾ ਸਬੰਧੀ ਭੂਮਿਕਾ ਨੂੰ ਬਿਆਨ ਕੀਤਾ ਗਿਆ | ਦੂਸਰਾ ਸਮਾਜ ਵਿਚ ਜਾਤੀ ਭੇਦਭਾਵ ਨੂੰ ਖਤਮ ਕਰਨਾ, ਤੀਸਰਾ ਆਪਣੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣਾ, ਚੌਥਾ ਸਵਦੇਸੀ ਵਸਤੂਆਂ ਦਾ ਇਸਤੇਮਾਲ ਕਰਨਾ, ਪੰਜਵਾਂ ਨਾਗਰਿਕ ਅਧਿਕਾਰਾਂ ਦੇ ਨਾਲ-ਨਾਲ ਨਾਗਰਿਕ ਕਰਤੱਵਾਂ ਸਬੰਧੀ ਸੁਚੇਤ ਹੋਣਾ | ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਆਪਣੀ ਜ਼ਿੰਦਗੀ 'ਚ ਇਨ੍ਹਾਂ ਪੰਜਾਂ ਨੁਕਤਿਆਂ ਨੂੰ ਅਪਣਾਉਂਦੇ ਹਾਂ ਤਾਂ ਅਸੀਂ ਆਪਣੇ ਦੇਸ਼ ਦੀ ਤਰੱਕੀ 'ਚ ਹਿੱਸਾ ਪਾ ਸਕਦੇ ਹਾਂ | ਅੰਤ 'ਚ ਪਿ੍ੰਸੀਪਲ ਡਾ. ਰਜਵਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਮਾਝਾ ਜ਼ੋਨ ਪ੍ਰਧਾਨ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਦੀ ਅਗਵਾਈ ਵਿਚ ਵੱਡਾ ਕਾਫ਼ਲਾ ਅਟਾਰੀ ਬਾਰਡਰ ਪਹੁੰਚਿਆ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੁਰਦਾਸਪੁਰ 'ਚ ਪਾਈਪਡ ਨੇਚਰਲ ਗੈਸ ਨੈ ੱਟਵਰਕ ਦਾ ਹੋਵੇਗਾ ਵਿਸਥਾਰ-ਡੀ.ਐਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।