30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬੀ.ਐੱਡ. ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 28-03-2026
ਪਠਾਨਕੋਟ, 27 ਮਾਰਚ (ਸੰਧੂ)- ਸ੍ਰੀ ਸਾਈਾ ਕਾਲਜ ਆਫ਼ ਐਜੂਕੇਸ਼ਨ ਬਧਾਨੀ ਪਠਾਨਕੋਟ ਦਾ ਬੀ.ਐੱਡ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ: ਨਵਦੀਪ ਸਾਂਵਲ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮਨੀਸ਼ਾ, ਰਿਆ ਤ੍ਰੇਹਨ, ਸਾਕਸ਼ੀ ਦੇਵੀ, ਤਾਸ਼ੀ, ਦੀਕਸ਼ਾ, ਸ਼ਾਇਨੀ ਠਾਕੁਰ, ਸਾਕਸ਼ੀ ਠਾਕੁਰ, ਕੋਮਲ, ਅਰਸ਼ਦੀਪ ਕੌਰ, ਅਸਮੀਤਾ ਸਿੰਘ, ਮੋਨਿਕਾ, ਪਲਕ ਕੁਮਾਰੀ, ਸਿਕੰਦਰ ਸਿੰਘ ਅਤੇ ਰੋਹਿਤ ਕੁਮਾਰ ਨੇ ਪਹਿਲੀ ਡਵੀਜ਼ਨ ਹਾਸਲ ਕੀਤੀ | ਇਸ ਤੋਂ ਇਲਾਵਾ ਬੀ.ਐੱਡ ਦੇ ਸਾਰੇ ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਕਾਲਜ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਗਰੁੱਪ ਦੇ ਚੇਅਰਮੈਨ ਐਸ.ਕੇ. ਪੁੰਜ, ਐਮ.ਡੀ. ਤਿ੍ਪਤਾ ਪੁੰਜ ਤੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਨੇ ਵਿਦਿਆਰਥੀਆਂ, ਪਿ੍ੰਸੀਪਲ ਤੇ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਡਾਇਰੈਕਟਰ ਰਣਜੀਤ ਸਿੰਘ, ਪਿ੍ੰਸੀਪਲ ਡਾ: ਨਵਦੀਪ ਸਾਂਵਲ, ਹੈਡ ਆਫ਼ ਡਿਪਾਰਟਮੈਂਟ ਜਸਵੰਤ ਕੌਰ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਏ.ਐਂਡ.ਐਮ. ਇੰਸਟੀਚਿਊਟ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਰਾਮਾ ਡਰਾਮਾਟਿਕ ਕਲੱਬ ਵਲੋਂ ਕਰਵਾਏ ਧਾਰਮਿਕ ਪ੍ਰੋਗਰਾਮ 'ਚ ਪ੍ਰਧਾਨ ਸ਼ੰਮੀ ਚੌਧਰੀ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।