30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਗ੍ਰੈਜੂਏਸ਼ਨ ਸਮਾਗਮ ਕਰਵਾਇਆ

ਅਜੀਤ ਡੈਸਕ 28-03-2026
ਸ਼ਾਹਪੁਰ ਕੰਢੀ, 27 ਮਾਰਚ (ਰਣਜੀਤ ਸਿੰਘ)- ਪ੍ਰੈਜੀਟੇਸ਼ਨ ਪਬਲਿਕ ਸਕੂਲ ਜੁਗਿਆਲ ਵਿਖੇ ਚੇਅਰਪਰਸਨ ਰੇਨੰੂ ਸ਼ਰਮਾ ਅਤੇ ਪ੍ਰਧਾਨ ਦਵਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਛੋਟੇ ਵਿਦਿਆਰਥੀਆਂ ਦਾ ਗ੍ਰੈਜੂਏਸ਼ਨ ਸਮਾਗਮ ਕਰਵਾਇਆ ਗਿਆ | ਇਸ ਸਬੰਧ ਵਿਚ ਸਕੂਲ ਨੰੂ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਸਮਾਗਮ ਦੀ ਸ਼ੁਰੂਆਤ ਪ੍ਰਬੰਧਕਾਂ ਵਲੋਂ ਰਿਬਨ ਕੱਟ ਕੇ ਕੀਤੀ ਗਈ | ਵਿਦਿਆਰਥੀਆਂ ਵਲੋਂ ਗੀਤ ਤੇ ਨਾਟਕ ਪੇਸ਼ ਕੀਤੇ ਗਏ | ਪੰਜਾਬੀ ਸਭਿਆਚਾਰ ਨਾਲ ਸਬੰਧਿਤ ਭੰਗੜਾ ਤੇ ਗਿੱਧਾ ਬਾਖੂਬੀ ਪੇਸ਼ ਕੀਤਾ ਗਿਆ | ਯੂ.ਕੇ.ਜੀ. ਦੇ ਵਿਦਿਆਰਥੀਆਂ ਨੰੂ ਰਵਾਇਤੀ ਗ੍ਰੈਜੂਏਸ਼ਨ ਗਾਊਨ ਤੇ ਟੋਪੀਆਂ ਪਹਿਨਦੇ ਦੇਖ ਕੇ ਮਾਤਾ-ਪਿਤਾ ਖੁਸ਼ ਹੋਏ | ਪਿ੍ੰਸੀਪਲ ਰਵਿੰਦਰ ਕੌਰ ਨੇ ਛੋਟੇ ਵਿਦਿਆਰਥੀਆਂ ਨੰੂ ਵਧਾਈ ਦਿੱਤੀ | ਇਸ ਮੌਕੇ ਵਾਈਸ ਚੇਅਰਪਰਸਨ ਨਵਿਦੱਤਾ ਮਧੂ, ਰਜਨੀ ਵਾਲੀਆ, ਏਕਤਾ, ਨਰਿੰਦਰ ਸਿੰਘ, ਅਮਿਤ ਕੁਮਾਰ, ਟੀਨਾ, ਵਾਈਸ ਪਿ੍ੰਸੀਪਲ ਰੇਣੂਕਾ ਤਿ੍ਖਾ ਅਤੇ ਪੂਜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਮਗੜ੍ਹੀਆ ਅਕਾਲ ਫੈੱਡਰੇਸ਼ਨ ਵਲੋਂ ਜਗਜੀਤ ਸਿੰਘ ਰਿਹਾਨ ਜ਼ੋਨ ਇੰਚਾਰਜ ਨਿਯੁਕਤ ਅਗਲੀ ਖ਼ਬਰ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਲਈ ਡਲਹੌਜ਼ੀ ਰੋਡ 'ਤੇ ਕਬਜ਼ੇ ਹਟਾਉਣ ਦੀ ਚਲਾਈ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।