30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪਿੰਡ ਬੁੰਗਲ 'ਚ ਪੰਜਾਬ ਟਰੇਡ ਕਮਿਸ਼ਨ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ

ਅਜੀਤ ਡੈਸਕ 28-03-2026
ਪਠਾਨਕੋਟ, 27 ਮਾਰਚ (ਵਿਨੋਦ)- ਪਿੰਡ ਬੁੰਗਲ ਵਿਚ ਪੰਜਾਬ ਸਟੇਟ ਟਰੇਡਰ ਕਮਿਸ਼ਨ ਦੀ ਮੀਟਿੰਗ 'ਚ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਪੰਜਾਬ ਸਟੇਟ ਟਰੇਡਰ ਕਮਿਸ਼ਨ ਵਲੋਂ ਲੜੀਵਾਰ ਮੀਟਿੰਗਾਂ ਦੇ ਸਿਲਸਿਲੇ ਤਹਿਤ ਪਿੰਡ ਬੁੰਗਲ ਦੇ ਮੁੱਖ ਬਾਜ਼ਾਰ ਵਿਚ ਜ਼ਿਲ੍ਹਾ ਚੇਅਰਮੈਨ ਡਾ: ਅਨਿਲ ਭਾਰਦਵਾਜ, ਜ਼ਿਲ੍ਹਾ ਪ੍ਰਧਾਨ ਟਰੇਡ ਵਿਕਾਸ ਸੈਣੀ ਤੇ ਮੁਕੇਸ਼ ਸ਼ਰਮਾ ਹਲਕਾ ਚੇਅਰਪਰਸਨ ਦੀ ਅਗਵਾਈ ਵਿਚ ਇਕ ਮਹੱਤਵਪੂਰਨ ਮੀਟਿੰਗ ਗਈ ਜਿਸ ਵਿਚ ਸਟੇਟ ਮੈਂਬਰ ਟਰੇਡਰ ਕਮਿਸ਼ਨ ਧਰਮਿੰਦਰ ਸਿੰਘ ਸ਼ੇਰੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਵਪਾਰੀਆਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਤੇ ਉਨ੍ਹਾਂ ਦਾ ਤੁਰੰਤ ਹੱਲ ਯਕੀਨੀ ਬਣਾਉਣਾ ਹੈ | ਮੀਟਿੰਗ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਉਸ ਟੀਚੇ ਤਹਿਤ ਕੀਤੀ ਗਈ ਜਿਸ ਅਧੀਨ ਹਰ ਬਾਜ਼ਾਰ ਵਿਚ ਜਾ ਕੇ ਹਰੇਕ ਦੁਕਾਨਦਾਰ ਨਾਲ ਮਿਲ ਕੇ ਉਨ੍ਹਾਂ ਦੀਆਂ ਦਿੱਕਤਾਂ ਨੂੰ ਸੁਣਿਆ ਜਾ ਰਿਹਾ ਹੈ | ਮੀਟਿੰਗ ਦੌਰਾਨ ਵਪਾਰੀਆਂ ਨੇ ਆਪਣੀਆਂ ਵੱਖ-ਵੱਖ ਸਮੱਸਿਆਵਾਂ ਪ੍ਰਸ਼ਾਸਨ ਦੇ ਸਾਹਮਣੇ ਰੱਖੀਆਂ | ਅਧਿਕਾਰੀਆਂ ਵਲੋਂ ਕਈ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਗਿਆ ਜਦਕਿ ਬਾਕੀਆਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਟਰੇਡਰ ਕਮਿਸ਼ਨ ਦੇ ਜ਼ਿਲ੍ਹਾ ਚੇਅਰਮੈਨ ਡਾ: ਅਨਿਲ ਭਾਰਦਵਾਜ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਅੱਗੇ ਵੀ ਜਾਰੀ ਰਹਿਣਗੀਆਂ | ਇਸ ਮੌਕੇ ਅਨਿਲ ਰਿੰਕੂ ਬਾਬਾ, ਰਾਜਵੀਰ ਜਸਵਾਲ ਅਤੇ ਹੋਰ ਕਈ ਅਧਿਕਾਰੀ ਸ਼ਾਮਿਲ ਸਨ |
ਪਿਛਲੀ ਖ਼ਬਰ ਸ਼ੋਭਾ ਯਾਤਰਾ 29 ਨੂੰ ਅਗਲੀ ਖ਼ਬਰ ਗੁਰਮਤਿ ਸਮਾਗਮ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।