31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੰਤ ਕਾਨਵੈਂਟ ਸਕੂਲ ਨਿਕੋਸਰਾਂਏ ਦਾ ਸਥਾਪਨਾ ਦਿਵਸ ਮਨਾਇਆ <br/>

ਅਜੀਤ ਡੈਸਕ 28-03-2026
ਧਿਆਨਪੁਰ, 27 ਮਾਰਚ (ਕੁਲਦੀਪ ਸਿੰਘ ਸੋਨੂੰ)-ਸੰਤ ਕਾਨਵੈਂਟ ਸਕੂਲ ਨਿਕੋਸਰਾਂਏ 'ਚ ਸਕੂਲ ਦਾ ਸਥਾਪਨਾ ਦਿਵਸ ਬਹੁਤ ਹੀ ਧੂਮ-ਧਾਮ ਮਨਾਇਆ ਗਿਆ | ਇਸ ਸਬੰਧੀ ਸਕੂਲ ਦੇ ਸੰਚਾਲਕ ਸ੍ਰੀ ਰੋਸ਼ਨ ਜੋਸਫ ਤੇ ਡਾਇਰੈਕਟਰ ਸ: ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਸਰਹੱਦੀ ਇਲਾਕੇ ਵਿਚ ਨੌਜਵਾਨ ਪੀੜੀ ਨੂੰ ਆਧੁਨਿਕ ਅਤੇ ਮਿਆਰੀ ਸਿੱਖਿਆ ਦੇਣ ਲਈ ਸੰਤ ਕਾਨਵੈਂਟ ਸਕੂਲ ਨਿਕੋਸਰਾਂ ਦੀ ਸਥਾਪਨਾ ਕੀਤੀ ਗਈ ਸੀ ਜਿਸ ਕਰ ਕੇ ਇਸ ਇਲਾਕੇ ਦੇ ਵਿੱਦਿਆਰਥੀਆ ਨੇ ਜਿੱਥੇ ਇਸ ਸੰਸਥਾ ਤੋਂ ਆਧੁਨਿਕ ਸਿੱਖਿਆ ਪ੍ਰਾਪਤ ਕਰ ਕੇ ਵੱਡੀਆਂ-ਵੱਡੀਆ ਬੁਲੰਦੀਆਂ ਸਰ ਕਰ ਕੇ ਵੱਡੇ-ਵੱਡੇ ਅਹੁਦੇ ਪ੍ਰਾਪਤ ਕੀਤੇ ਉਥੇ ਸਮਾਜ ਵਿਚ ਵੱਡੀ ਕ੍ਰਾਂਤੀ ਲਿਆਂਦੀ ਹੈ | ਇਸ ਸਮੇਂ ਸਥਾਪਨਾ ਦਿਵਸ ਮੌਕੇ ਹੋਏ ਵਿਸ਼ੇਸ਼ ਸਮਾਗਮ ਵਿਚ ਹਿੱਸਾ ਲੈਣ ਵਿਦਿਆਰਥੀਆਂ ਨੂੰ ਸੰਚਾਲਕ ਸ੍ਰੀ ਰੋਸ਼ਨ ਜੌਸਫ ਤੇ ਮੁੱਖ ਮਹਿਮਾਨ ਵਿਲੀਅਮ ਸਹੋਤਾ ਨੇ ਸਨਮਾਨਿਤ ਕੀਤਾ | ਡਾਇਰਕੈਟਰ ਬਲਵਿੰਦਰ ਸਿੰਘ ਲਾਡੀ ਨੇ ਸਕੂਲ ਵਿਚ ਵਿਸ਼ਵਾਸ ਰੱਖਣ ਵਾਲੇ ਸਮੁੱਚੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਸਮੇਂ ਪਿ੍ੰਸਪੀਲ ਮੈਡਮ ਦੀਪਾ, ਅਧਿਆਪਕ ਸ਼ਿਲਪਾ, ਕਿਰਨਦੀਪ ਕੌਰ, ਸੁਰਿੰਦਰ ਕੌਰ, ਰਾਜਨ, ਨੀਨਾ, ਅਨੀਤਾ, ਰੁਪਿੰਦਰਜੀਤ ਕੌਰ, ਬਲਜੀਤ ਕੌਰ, ਕਿਰਨ ਬਾਜਵਾ, ਗੁਰਜੀਤ, ਮਮਤਾ, ਕਵਲਜੀਤ ਕੌਰ, ਨਰਮੀਤ ਕੌਰ, ਸ਼ਬਨਮ, ਕੋਮਲਪ੍ਰੀਤ ਕੌਰ, ਅਨੁ, ਗਿੰਨੀ ਅਤੇ ਮਹਿਕ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਲਕੇ 'ਚ 'ਆਪ' ਵਲੋਂ ਕਰਵਾਏ ਜਾ ਰਹੇ ਵਿਕਾਸ ਨੂੰ ਵੇਖਣ ਲਈ ਵਿਰੋਧੀਆਂ ਦੀ ਨਿਗ੍ਹਾ ਕਮਜ਼ੋਰ : ਵਿਧਾਇਕ ਰੰਧਾਵਾ <br/> ਅਗਲੀ ਖ਼ਬਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।