01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਐੱਸ.ਜੀ.ਪੀ.ਸੀ. ਚੋਣਾਂ ਦਾ ਐਲਾਨ ਨਾ ਕਰਨਾ ਭਾਜਪਾ ਦੀ ਸੋਚੀ ਸਮਝੀ ਚਾਲ: ਜਥੇਦਾਰ ਛੋਟੇਪੁਰ

ਅਜੀਤ ਡੈਸਕ 28-03-2026
ਕਲਾਨੌਰ, 27 ਮਾਰਚ (ਪੁਰੇਵਾਲ)- ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਲੰਮੇਂ ਸਮੇਂ ਤੋਂ ਚੋਣਾਂ ਨਾ ਕਰਵਾ ਕੇ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਸਿੱਖਾਂ ਨੂੰ ਮੌਲਿਕ ਅਧਿਕਾਰ ਤੋਂ ਵਾਂਝਾ ਰੱਖ ਰਹੀ ਹੈ ਉਥੇ ਬਾਦਲ ਦਲ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ | ਇਸ ਸੰਬੰਧੀ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਦਾ ਐਲਾਨ ਨਾ ਕਰਨਾ ਭਾਜਪਾ ਦੀ ਸੋਚੀ ਸਮਝੀ ਚਾਲ ਹੈ | ਜਥੇ. ਛੋਟੇਪੁਰ ਨੇ ਕਿਹਾ ਕਿ ਚੋਣ ਸਿੱਖਾਂ ਦਾ ਜਮਹੂਰੀ ਹੱਕ ਹੈ ਤੇ ਭਾਜਪਾ ਵਲੋਂ ਚੋਣਾਂ 'ਚ ਦੇਰੀ ਜਿੱਥੇ ਸਿੱਖਾਂ ਦੇ ਮਾਮਲਿਆਂ 'ਚ ਸਿੱਧੀ ਦਖਲਅੰਦਾਜ਼ੀ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਲਈ ਸੂਬੇ ਭਰ 'ਚ ਜਾ ਰਹੇ ਹਨ ਅਤੇ ਹਰ ਥਾਂ 'ਤੇ ਉਨ੍ਹਾਂ ਨੂੰ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਨਾ ਹੋਣ 'ਤੇ ਲੋਕਾਂ ਵਲੋਂ ਪੁੱਛਿਆ ਜਾ ਰਿਹਾ ਹੈ ਤੇ ਇਸ ਮਾਮਲੇ ਬਾਬਤ ਨਾ ਤਾਂ ਐੱਸ.ਜੀ.ਸੀ.ਪੀ. 'ਤੇ ਕਾਬਜ਼ ਧਿਰ ਵਲੋਂ ਤੇ ਨਾ ਹੀ ਭਾਜਪਾ ਵਲੋਂ ਕੋਈ ਪੈਰਵਾਈ ਆਰੰਭੀ ਜਾ ਰਹੀ ਹੈ | ਜਥੇ. ਛੋਟੇਪੁਰ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਲਈ ਅਮਲ ਸ਼ੁਰੂ ਕੀਤਾ ਜਾਵੇ | ਜਥੇ. ਛੋਟੇਪੁਰ ਨੇ ਕਿਹਾ ਕਿ ਜਿਸ ਤਰ੍ਹਾਂ ਵਿਧਾਇਕਾਂ ਤੇ ਲੋਕ ਸਭਾ ਸਮੇਤ ਹੋਰਨਾਂ ਚੋਣਾਂ ਦੀ ਸਮਾਂ ਹੱਦ ਹੁੰਦੀ ਹੈ, ਉਸੇ ਤਰ੍ਹਾ ਐੱਸ.ਜੀ.ਪੀ.ਸੀ.ਦੀਆਂ ਚੋਣਾਂ ਦੀ ਵੀ ਹੱਦਬੰਦੀ ਹੋਣੀ ਚਾਹੀਦੀ ਹੈ |
ਪਿਛਲੀ ਖ਼ਬਰ ਵੇਰਕਾ ਗੁਰਦਾਸਪੁਰ ਡੇਅਰੀ ਵਲੋਂ 13 ਵੇਰਕਾ ਬੂਥ ਸਾਈਟਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਦੀ ਮੰਗ ਅਗਲੀ ਖ਼ਬਰ ਭਾਰਤੀ ਨਵੇਂ ਸਾਲ ਦੀ ਵਧੇਰੇ ਮਹਾਨਤਾ ਹੈ : ਸੁਆਮੀ ਬਲਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।