01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ਼ਾਹਬਾਦ ਵੈੱਲਫੇਅਰ ਸੁਸਾਇਟੀ ਵਲੋਂ ਸ਼ਗਨ ਸਕੀਮ ਤਹਿਤ ਰਾਸ਼ੀ ਭੇਟ

ਅਜੀਤ ਡੈਸਕ 28-03-2026
ਵਡਾਲਾ ਗ੍ਰੰਥੀਆਂ, 27 ਮਾਰਚ (ਗੁਰਪ੍ਰਤਾਪ ਸਿੰਘ ਕਾਹਲੋਂ)- ਪਿੰਡ ਸ਼ਾਹਬਾਦ ਵਿਖੇ ਸਮਾਜ ਭਲਾਈ ਕੰਮਾਂ ਵਿਚ ਵੱਡੀ ਪੱਧਰ 'ਤੇ ਕਾਰਜਸ਼ੀਲ ਸ਼ਾਹਬਾਦ ਵੈਲਫ਼ੇਅਰ ਸੁਸਾਇਟੀ ਵਲੋਂ ਪਿੰਡ ਦੇ ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ਮੌਕੇ ਦਿੱਤੇ ਜਾਂਦੇ ਸ਼ਗਨ ਦੇ ਤਹਿਤ ਇਸ ਵਾਰ ਬੇਟੀ ਪਿ੍ਆ ਪੁੱਤਰੀ ਸਵ: ਸੁਕਰ ਮਸੀਹ ਦੇ ਭਰਾ ਯੂਸਫ ਮਸੀਹ ਨੂੰ 11 ਹਜ਼ਾਰ ਰੁਪਏ ਭੇਟ ਕੀਤੇ ਗਏ | ਸ਼ਾਹਬਾਦ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਕਾਹਲੋਂ ਅਤੇ ਸਾ. ਸਰਪੰਚ ਹਰਵਿੰਦਰਪਾਲ ਸਿੰਘ ਜੋਤੀ ਨੇ ਇਹ ਸ਼ਗਨ ਭੇਟ ਕਰਦਿਆਂ ਕਿਹਾ ਕਿ ਸੁਸਾਇਟੀ ਵਲੋਂ ਹੁਣ ਤੱਕ ਪਿੰਡ ਦੀਆਂ 50 ਲੜਕੀਆਂ ਨੂੰ ਰਾਸ਼ੀ ਭੇਟ ਕੀਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਆਉਂਦੇ ਸਮੇਂ ਦੌਰਾਨ ਵੀ ਅਜਿਹੇ ਹੋਰ ਵੀ ਕਾਰਜ ਕੀਤੇ ਜਾਣਗੇ | ਇਸ ਮੌਕੇ ਸਾ. ਸਰਪੰਚ ਹਰਵਿੰਦਰਪਾਲ ਸਿੰਘ, ਮਾਸਟਰ ਮਨਪ੍ਰੀਤ ਸਿੰਘ ਕਾਹਲੋਂ, ਸੁਖਵਿੰਦਰ ਸਿੰਘ ਕਾਹਲੋਂ ਪੰਚਾਇਤ ਮੈਂਬਰ, ਸ਼ੁਭਪ੍ਰੀਤ ਸਿੰਘ ਕਾਹਲੋਂ ਪੰਚਾਇਤ ਮੈਂਬਰ, ਸੰਤੋਸ਼ ਕੁਮਾਰ ਪੰਚਾਇਤ ਮੈਂਬਰ, ਦੀਪਕ
ਪਿਛਲੀ ਖ਼ਬਰ ਦਸਮੇਸ਼ ਸਕੂਲ ਪਾਰੋਵਾਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਬਲਾਕ ਸੰਮਤੀ ਚੇਅਰਪਰਸਨ ਪਰਮਜੀਤ ਕੌਰ ਸ਼ਕਰੀ ਦਾ ਵੱਖ-ਵੱਖ ਪੰਚਾਂ-ਸਰਪੰਚਾਂ ਵਲੋਂ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।