02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕੀਰਤਨ ਤੇ ਢਾਡੀ ਦਰਬਾਰ ਕਰਵਾਇਆ

ਅਜੀਤ ਡੈਸਕ 28-03-2026
ਧਿਆਨਪੁਰ, 27 ਮਾਰਚ (ਕੁਲਦੀਪ ਸਿੰਘ ਸੋਨੂੰ)- ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਧਾਰੋਵਾਲੀ ਵਿਖੇ ਮਹਾਨ ਕੀਰਤਨ ਅਤੇ ਢਾਡੀ ਦਰਬਾਰ ਕਰਵਾਇਆ ਗਿਆ | ਮੁੱਖ ਸੇਵਾਦਾਰ ਬਾਬਾ ਕਰਮਜੀਤ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਸੱਚਖੰਡ ਵਾਸੀ ਬਾਬਾ ਗੁਰਮੀਤ ਸਿੰਘ ਅਤੇ ਸੇਵਾਦਾਰ ਸਵ. ਤਰਸੇਮ ਸਿੰਘ ਰੰਧਾਵਾ ਦੀ ਪ੍ਰੇਰਨਾ ਸਦਕਾ ਸਾਲਾਨਾ ਕੀਰਤਨ ਤੇ ਢਾਡੀ ਦਰਬਾਰ ਕਰਵਾਇਆ ਗਿਆ ਹੈ, ਜਿਸ ਵਿਚ ਭਾਈ ਹਰਪ੍ਰੀਤ ਸਿੰਘ, ਭਾਈ ਸੁਖਦੇਵ ਸਿੰਘ ਡੱਲਾ ਕਥਾਵਾਚਕ, ਢਾਡੀ ਜਥਾ ਭਾਈ ਜਗਦੀਸ਼ ਸਿੰਘ ਵਡਾਲਾ, ਭਾਈ ਵਰਿਆਮ ਸਿੰਘ ਪੰਥ ਪ੍ਰਸਿੱਧ ਕਥਾਵਾਚਕ, ਭਾਈ ਅਵਤਾਰ ਸਿੰਘ ਧਾਰੋਵਾਲੀ ਵਾਲੇ, ਬਾਬਾ ਅਮਰਜੀਤ ਸਿੰਘ ਨਾਨਕਸਰ ਗੁਲਿਬ ਖੁਰਦ ਵਾਲੇ, ਕਵੀਸਰ ਜਥੇ: ਸੁੱਚਾ ਸਿੰਘ ਡੇਰਾ ਪਠਾਣਾਂ ਗੋਲਡ ਮੈਡਲਿਸਟ, ਢਾਡੀ ਜਥਾ ਗਿਆਨੀ ਗਰਜਾ ਸਿੰਘ ਮਾਣਕਪੁਰ ਸੁਰੀਫ ਅਤੇ ਹਰਦੀਪ ਸਿੰਘ ਅਰਦਾਸੀਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਨਿਹਾਲ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਕਰਮਜੀਤ ਸਿੰਘ, ਗੁਰਨੂਰ ਸਿੰਘ ਰੰਧਾਵਾ, ਗੁਰਰਾਜ ਸਿੰਘ ਰੰਧਾਵਾ, ਉੱਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ ਧਾਰੋਵਾਲੀ ਤੇ ਸਰਪੰਚ ਮਨਮੋਹਣ ਸਿੰਘ ਸ਼ਿਕਾਰ ਮਾਛੀਆਂ ਹਾਜ਼ਰ ਸਨ |
ਪਿਛਲੀ ਖ਼ਬਰ ਦੀਨਾਨਗਰ ਮੀਰਥਲ ਰੋਡ 'ਤੇ ਧਮਰਾਈ ਵਿਖੇ ਬਣੇ ਪੁਲ ਤੋਂ ਆਵਾਜਾਈ ਸ਼ੁਰੂ ਕੀਤੀ ਜਾਵੇ- ਕਮਲਜੀਤ/ਦਲਬੀਰ ਸਿੰਘ ਅਗਲੀ ਖ਼ਬਰ ਹੰਬੜਾਂ ਸਿੱਧਵਾਂ ਬੇਟ ਸੜਕ ਬਣਨ ਦੇ ਸਮੇਂ ਦੌਰਾਨ ਹੀ ਟੁੱਟਣੀ ਹੋਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।