04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਿਰਸਾ ਸੰਭਾਲ ਚੇਤਨਾ ਮੰਚ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ

ਅਜੀਤ ਡੈਸਕ 28-03-2026
ਬਟਾਲਾ, 27 ਮਾਰਚ (ਹਰਦੇਵ ਸਿੰਘ ਸੰਧੂ)- ਸਮਾਜ 'ਚ ਵਧੀਆ ਸੇਵਾਵਾਂ ਨਿਭਾਉਣ ਅਤੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਬਟਾਲਾ ਦੀ ਸਮਾਜ ਸੇਵਾ ਨੂੰ ਸਮਰਪਿਤ ਜਥੇਬੰਦੀ ਵਿਰਸਾ ਸੰਭਾਲ ਤੇ ਸਮਾਜਿਕ ਚੇਤਨਾ ਮੰਚ ਰਜਿਸਟਰ ਨੇ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ | ਵਿਰਸਾ ਸੰਭਾਲ ਤੇ ਸਮਾਜਿਕ ਚੇਤਨਾ ਮੰਚ ਬਟਾਲਾ ਦੀ ਇਕ ਵਿਸ਼ੇਸ਼ ਇਕੱਤਰਤਾ ਸਥਾਨਕ ਨਵਰੂਪ ਨਗਰ ਵਿਖੇ ਹੋਈ ਜਿਸ ਵਿਚ ਲੋਕ ਭਲਾਈ ਦੇ ਕੀਤੇ ਜਾਂਦੇ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਇਸੇ ਦੌਰਾਨ ਸ਼ਹਿਰ ਦੀਆਂ 3 ਵੱਖ-ਵੱਖ ਸ਼ਖ਼ਸੀਅਤਾਂ, ਜਿਨ੍ਹਾਂ ਵਿਚ ਸਤਿੰਦਰ ਸਿੰਘ ਇਲਾਕੇ ਅੰਦਰ ਸਮਾਜ ਭਲਾਈ ਦੇ ਕੰਮ ਕਰ ਰਹੇ ਹਨ | ਭਾਈ ਮਨਦੀਪ ਸਿੰਘ ਜਿਹੜੇ ਸਿੱਖੀ ਦੇ ਪ੍ਰਚਾਰ ਪਸਾਰ ਲਈ ਵਧੀਆ ਸੇਵਾਵਾਂ ਨਿਭਾਅ ਰਹੇ ਹਨ ਅਤੇ ਮਾ. ਸਰਬਜੀਤ ਸਿੰਘ ਜਿਹੜੇ ਵੱਡੀ ਉਮਰੇ ਵੀ ਖੇਡਾਂ ਵਿਚ ਆਪਣੇ ਸ਼ਹਿਰ ਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਰਹੇ ਹਨ | ਇਨ੍ਹਾਂ ਦਾ ਜਥੇਬੰਦੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਜਥੇਦਾਰ ਬਲਦੇਵ ਸਿੰਘ ਖੁਜਾਲਾ ਪ੍ਰਧਾਨ, ਸਰਬਜੀਤ ਸਿੰਘ ਰੰਗੜ ਨੰਗਲ, ਵਕੀਲ ਪ੍ਰਵੇਜ਼ਇੰਦਰ ਸਿੰਘ ਪਰਮਾਰ, ਅਵਤਾਰ ਸਿੰਘ ਗੁਰਾਇਆ, ਵਕੀਲ ਸੁਖਬੀਰ ਸਿੰਘ ਪੰਨਵਾਂ, ਅਮਰੀਕ ਸਿੰਘ ਖ਼ਾਲਸਾ, ਸਵਿੰਦਰ ਸਿੰਘ ਲੋਹਚੱਪ, ਬਲਵਿੰਦਰ ਸਿੰਘ ਫ਼ੌਜੀ, ਗੁਰਵਿੰਦਰ ਸਿੰਘ ਫ਼ੌਜੀ, ਤਰਲੋਕ ਸਿੰਘ, ਭੁਪਿੰਦਰ ਸਿੰਘ ਬਾਜਵਾ ਸਮਾਜ ਸੇਵੀ, ਸੁਖਰਾਜ ਸਿੰਘ ਕਾਹਲੋਂ, ਦਰਸ਼ਨ ਸਿੰਘ ਫ਼ੌਜੀ, ਹਰਬੰਸ ਸਿੰਘ ਰੰਗੜ ਨੰਗਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ 'ਚ ਪਤੀ-ਪਤਨੀ ਦੀ ਮੌਤ ਅਗਲੀ ਖ਼ਬਰ ਸਰਕਾਰ ਆਉਣ 'ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ : ਸੁਖਬੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।