ਧਾਰੀਵਾਲ, 26 ਮਾਰਚ (ਜੇਮਸ ਨਾਹਰ)- ਥਾਣਾ ਧਾਰੀਵਾਲ ਦੀ ਪੁਲਿਸ ਨੇ ਚੋਰੀ ਕਰਨ ਦੇ ਸਬੰਧ ਵਿਚ ਇਕ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਨੇ ਦੱਸਿਆ ਕਿ ਹਿਮਾਸ਼ੂ ਤੁੱਲੀ ਪੁੱਤਰ ਨਰਿੰਦਰਪਾਲ ਵਾਸੀ ਵਾਰਡ ਨੰਬਰ 9 ਕੈਨਾਲ ਪਾਰਕ, ਸੰਤੋਸ਼ੀ ਮਾਤਾ ਮੰਦਿਰ ਧਾਰੀਵਾਲ ਨੇ ਸ਼ਿਕਾਇਤ ਕੀਤੀ ਕਿ ਧਰਮਪਾਲ ਪੁੱਤਰ ਦੀਵਾਨ ਚੰਦ ਵਾਸੀ ਗੋਪਾਲ ਨਗਰ ਧਾਰੀਵਾਲ ਉਸ ਦੀ ਕਰਿਆਨੇ ਦੀ ਦੁਕਾਨ ਜੋ ਨੇੜੇ ਸੰਤੋਸ਼ੀ ਮਾਤਾ ਮੰਦਿਰ ਧਾਰੀਵਾਲ ਵਿਖੇ ਹੈ, ਕਰੀਬ 16 ਸਾਲ ਤੋਂ ਕੰਮ ਕਰਦਾ ਆ ਰਿਹਾ ਹੈ ਤੇ ਉਸ ਦਾ ਇਕ ਹੋਰ ਗੋਦਾਮ ਰਣੀਆਂ ਅਮਰ ਪੈਲੇਸ ਕੋਲ ਹੈ ਉਥੇ ਵੀ ਕਰਿਆਨੇ ਦਾ ਸਾਮਾਨ ਰੱਖਿਆ ਹੁੰਦਾ ਹੈ ਜਿੱਥੇ ਕਈ ਵਾਰ ਉਹ ਧਰਮਪਾਲ ਨੂੰ ਗੋਦਾਮ ਦੀਆਂ ਚਾਬੀਆਂ ਦੇ ਦਿੰਦਾ ਸੀ ਤੇ ਉਸ ਦੀ ਗੈਰ-ਹਾਜ਼ਰੀ ਵਿਚ ਧਰਮਪਾਲ ਕਾਫ਼ੀ ਸਮੇਂ ਤੋਂ ਥੋੜ੍ਹਾ-ਥੋੜ੍ਹਾ ਸਾਮਾਨ ਚੋਰੀ ਕਰਦਾ ਆ ਰਿਹਾ ਸੀ ਪਰ ਇਸ ਬਾਰੇ ਉਸ ਨੂੰ ਪਤਾ ਨਹੀ ਲੱਗਾ | ਹੁਣ 2 ਮਾਰਚ ਨੂੰ ਕਰੀਬ 5:00 ਵਜੇ ਸ਼ਾਮ ਉਸ ਵਲੋਂ ਕਾਫ਼ੀ ਸਾਮਾਨ ਜਿਸ ਵਿਚ ਚਾਹ ਪੱਤੀ, ਨਮਕ, ਚਾਕਲੇਟ ਆਦਿ ਦੇ ਡੱਬੇ ਚੋਰੀ ਕੀਤੇ ਗਏ ਹਨ, ਜਿਸ ਖਿਲਾਫ਼ ਮਾਮਲਾ ਦਰਜ ਕੀਤਾ ਹੈ |