08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭਗਤ ਕਬੀਰ ਮੰਦਰ ਫੱਜੂਪੁਰ ਦੇ ਮੁੱਖ ਸੇਵਾਦਾਰ ਨਿਯੁਕਤ ਹੋਏ ਮਹਿੰਦਰਪਾਲ

ਅਜੀਤ ਡੈਸਕ 07-03-2026
ਧਾਰੀਵਾਲ, 6 ਮਾਰਚ (ਜੇਮਸ ਨਾਹਰ)- ਪ੍ਰਬੰਧਕ ਕਮੇਟੀ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਵਲੋਂ ਮਹਿੰਦਰਪਾਲ ਭਗਤ ਨੂੰ ਕਬੀਰ ਮੰਦਿਰ ਦਾ ਮੁੱਖ ਸੇਵਾਦਾਰ ਨਿਯੁਕਤ ਕੀਤਾ ਗਿਆ ਹੈ | ਇਹ ਫ਼ੈਸਲਾ ਕਮੇਟੀ ਮੈਂਬਰਾਂ ਵਜੋਂ ਸਰਬਸੰਮਤੀ ਨਾਲ ਲਿਆ ਗਿਆ ਅਤੇ ਪ੍ਰਧਾਨ ਤਰਲੋਕ ਲਾਲ ਭਗਤ ਤੇ ਸਮੂਹ ਕਮੇਟੀ ਨੇ ਮਹਿੰਦਰ ਭਗਤ ਨੂੰ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਮਹਿੰਦਰ ਭਗਤ ਨੇ ਸਮੂਹ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਵੀ ਕਮੇਟੀ ਵਲੋਂ ਮੈਨੂੰ ਸੇਵਾ ਦਿੱਤੀ ਗਈ ਹੈ, ਮੈਂ ਇਸ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਵਾਂਗਾ | ਇਸ ਮੌਕੇ ਪ੍ਰਧਾਨ ਤਰਲੋਕ ਲਾਲ ਭਗਤ, ਸਰਪੰਚ ਰਾਮ ਸਵਰੂਪ, ਪ੍ਰੇਮ ਲਾਲ ਭਗਤ, ਭਗਤ ਦੀਨਾ ਨਾਥ, ਪੂਰਨ ਚੰਦ, ਚੂਨੀ ਲਾਲ ਭਗਤ, ਮਾਸਟਰ ਜਨਕ ਰਾਜ, ਮਾਸਟਰ ਸੁਭਾਸ਼ ਚੰਦਰ, ਜਤਿੰਦਰ ਭਗਤ ਦੀਨਪੁਰ, ਰਤਨ ਲਾਲ, ਮੰਗਲ ਦਾਸ, ਰਾਮ ਲੁਭਾਇਆ, ਆਸ਼ਾ ਰਾਣੀ, ਕਮਲੇਸ਼ ਰਾਣੀ, ਦੇਵੀ, ਰਾਜ ਰਾਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਮੀਟਿੰਗ 10 ਨੰੂ-ਸੁਰਿੰਦਰ ਪੱਪੂ <br/> ਅਗਲੀ ਖ਼ਬਰ ਭਾਈ ਘਨੱਈਆ ਯੂਥ ਕਲੱਬ ਸਤਕੋਹਾ ਨੇ ਮੁਫ਼ਤ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।