09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

....ਤੇ ਇਸ ਵਾਰ ਵੀ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ' ਬਟਾਲਾ ਬਣਿਆ ਵਿਦਿਆਰਥੀਆਂ ਦੀ ਪਹਿਲੀ ਪਸੰਦ

ਅਜੀਤ ਡੈਸਕ 07-03-2026
ਬਟਾਲਾ, 6 ਮਾਰਚ (ਸਤਿੰਦਰ ਸਿੰਘ)- ਸਿੱਖਿਆ ਦੇ ਖੇਤਰ ਵਿਚ ਜਦੋਂ ਵੀ ਗੱਲ ਚਲਦੀ ਹੈ ਤਾਂ ਇਲਾਕੇ ਦੇ ਲੋਕਾਂ ਦਾ ਧਿਆਨ ਇਕਦਮ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ' ਬਟਾਲਾ ਵੱਲ ਜਾਂਦਾ ਹੈ, ਕਿਉਂਕਿ ਪਿਛਲੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਇਸ ਸਕੂਲ ਨੇ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਹਰੇਕ ਖੇਤਰ ਵਿਚ ਸ਼ਾਨਦਾਰ ਤੇ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ | ਇਸੇ ਕਰ ਕੇ ਹੀ ਹੁਣ ਨਵੇਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਲਾਕੇ ਦੇ ਲੋਕ ਆਪਣੇ ਛੋਟੇ-ਛੋਟੇ ਬੱਚਿਆਂ ਦੀ ਰਜਿਸਟ੍ਰੇਸ਼ਨ ਤੇ ਦਾਖ਼ਲਾ ਕਰਵਾ ਰਹੇ ਹਨ | ਸਕੂਲ ਚੇਅਰਮੈਨ ਤੇ ਸਾਬਕਾ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਸ: ਬੂਟਾ ਸਿੰਘ ਮੱਲਿਆਂਵਾਲ ਨੇ ਦੱਸਿਆ ਕਿ ਇਹ ਸਕੂਲ ਖੋਲ੍ਹਣ ਦਾ ਉਨ੍ਹਾਂ ਦਾ ਇਕੋ-ਇਕ ਮਕਸਦ ਹੈ ਕਿ ਮੇਰੇ ਇਲਾਕੇ ਦੇ ਵਿਦਿਆਰਥੀ ਚੰਗੀ ਤੇ ਅੰਤਰਰਾਸ਼ਟਰੀ ਮਿਆਰੀ ਸਿੱਖਿਆ ਹਾਸਲ ਕਰ ਕੇ ਆਪਣੇ ਭਵਿੱਖ ਸੰਵਾਰਨ ਅਤੇ ਇਕ ਨਿਰੋਏ ਸਮਾਜ ਦੀ ਸਿਰਜਣਾ ਕਰ ਸਕਣ | ਉਨ੍ਹਾਂ ਕਿਹਾ ਕਿ ਨਵੇਂ ਸੈਸ਼ਨ 2026-27 ਲਈ ਪ੍ਰੀ-ਨਰਸਰੀ ਤੋਂ 10+2 ਤੱਕ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਜ਼ੋਰਾਂ 'ਤੇ ਹੈ ਕਿਉਂਕਿ ਇਹ ਸਕੂਲ ਆਈ.ਸੀ.ਐੱਸ.ਈ. ਤੇ ਆਈ.ਐੱਸ.ਸੀ. ਦਾ ਮਾਨਤਾ ਪ੍ਰਾਪਤ ਸਕੂਲ ਹੈ ਜਿੱਥੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੋ-ਕਰੀਕੁਲਮ ਐਕਟਿਵਿਟੀਜ਼, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਉਣ ਲਈ ਉੱਚ ਪੱਧਰ ਦੇ ਕੋਚ ਰੱਖੇ ਗਏ ਹਨ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਇਸ ਸਕੂਲ ਵਿਚ ਸਿੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਅਤੇ ਉਹ ਆਪ ਆ ਕੇ ਸਕੂਲ ਕੈਂਪਸ ਤੇ ਕਲਾਸ ਰੂਮ ਦੇਖ ਸਕਦੇ ਹਨ |
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਫ਼ਤਿਹਗੜ੍ਹ ਚੂੜੀਆਂ ਦੀ ਮੀਟਿੰਗ 8 ਨੂੰ ਅਗਲੀ ਖ਼ਬਰ 14 ਨੂੰ ਮੋਗਾ ਵਿਖੇ ਹੋਣ ਵਾਲੀ ਭਾਜਪਾ ਦੀ ਰੈਲੀ ਦਾ ਪੰਜਾਬ ਵਾਸੀ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ : ਅਸ਼ਵਨੀ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।