09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ੍ਰੀ ਚੋਲਾ ਸਾਹਿਬ ਦੇ ਮੇਲੇ ਮੌਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਗੋਲਕ ਨੂੰ ਲੱਗੀ ਅੱਗ

ਅਜੀਤ ਡੈਸਕ 07-03-2026
ਡੇਰਾ ਬਾਬਾ ਨਾਨਕ, 6 ਮਾਰਚ (ਹੀਰਾ ਸਿੰਘ ਮਾਂਗਟ)- ਅੱਜ ਸ਼ਾਮ ਸ੍ਰੀ ਚੋਲਾ ਸਾਹਿਬ ਦੇ ਸਲਾਨਾ ਜੋੜ ਮੇਲੇ ਮੌਕੇ ਇਤਿਹਾਸਿਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦ ਦਰਬਾਰ ਸਾਹਿਬ ਦੇ ਅੰਦਰ ਚੱਲ ਰਹੀ ਕਥਾ ਦੌਰਾਨ ਗੋਲਕ ਵਿਚੋਂ ਧੂਆਂ ਨਿਕਲਣਾ ਸ਼ੁਰੂ ਹੋ ਗਿਆ | ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਸੰਗਤਾਂ ਨੇ ਦੱਸਿਆ ਕਿ ਗੋਲਕ 'ਚ ਲੱਗੀ ਅੱਗ ਨੂੰ ਵੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵਿਚ ਹਫੜਾ ਦਫੜੀ ਮੱਚ ਗਈ ਤੇ ਉਹਨਾਂ ਨੂੰ ਅੱਗ ਬੁਝਾਉਣ ਲਈ ਸਰੋਵਰ ਵਿੱਚੋਂ ਜਲ ਲਿਆ ਕੇ ਬਾਲਟੀਆਂ ਨਾਲ ਗੋਲਕ ਵਿਚ ਪਾਉਣਾ ਪਿਆ, ਜਿਸ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਤੇ ਵੱਡਾ ਹਾਦਸਾ ਹੋਣੋਂ ਬਚ ਗਿਆ | ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਤੁਰੰਤ ਗੋਲਕ ਨੂੰ ਖੋਲ ਕੇ ਗੋਲਕ ਵਿਚਲੀ ਸਾਰੀ ਮਾਇਆ ਨੂੰ ਬਾਹਰ ਕੱਢਣਾ ਪਿਆ | ਇਸ ਅੱਗ ਲੱਗਣ ਸੰਬੰਧੀ ਜਦ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਗੋਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਥੇ ਕੋਈ ਅੱਗ ਨਹੀਂ ਲੱਗੀ | ਜਦ
ਉਨ੍ਹਾਂ ਨੂੰ ਗੋਲਕ ਵਿੱਚੋਂ ਮਾਇਆ ਕੱਢਣ ਤੇ ਗੋਲਕ ਵਿੱਚ ਪਾਣੀ ਪਾਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਸਿਵਾਏ ਅਸਲੀ ਗੱਲ ਦੱਸਣ ਦੇ ਇਹ ਕਿਹਾ ਕਿ ਸਾਨੂੰ ਉਪਰੋ ਹੁਕਮ ਹੋਇਆ ਹੈ ਕਿ ਜੰਗ ਲੱਗਣ ਦਾ ਖਤਰਾ ਹੈ, ਜਿਸ ਕਰ ਕੇ ਅਸੀਂ ਗੋਲਕ ਵਿੱਚੋਂ ਮਾਇਆ ਕੱਢ ਰਹੇ ਹਾਂ | ਭਾਵੇਂ ਕਿ ਅੱਗ ਲੱਗਣ ਦਾ ਕਾਰਨ ਨਿਹੰਗ ਸਿੰਘਾਂ ਵੱਲੋਂ ਦਰਬਾਰ ਸਾਹਿਬ ਅੰਦਰ ਕੀਤੀ ਜਾ ਰਹੀ ਆਰਤੀ ਦੱਸਿਆ ਜਾ ਰਿਹਾ ਹੈ | ਇਸ ਅੱਗ ਲੱਗਣ ਪਿੱਛੇ ਪ੍ਰਬੰਧਕਾਂ ਦੀ ਗਲਤੀ ਹੈ ਜਾਂ ਕਿਸ ਦੀ, ਇਹ ਤੇ ਇੱਕ ਜਾਂਚ ਦਾ ਵਿਸ਼ਾ ਹੈ | ਇਸ ਬਾਰੇ ਕਿਸੇ ਵੀ ਸ਼੍ਰੋਮਣੀ ਕਮੇਟੀ ਅਧਿਕਾਰੀ ਵੱਲੋਂ ਅਜੇ ਪੁਸ਼ਟੀ ਨਹੀਂ ਕੀਤੀ ਗਈ ਤੇ ਇਸ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ |
ਪਿਛਲੀ ਖ਼ਬਰ ਗੋਪੀ ਲਾਹੌਰੀਆ ਦੇ 2 ਗੁਰਗਿਆਂ ਸਮੇਤ ਬਟਾਲਾ ਪੁਲਿਸ ਨੇ 4 ਨੌਜਵਾਨਾਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਦੋਸ਼ਾਂ 'ਚ ਗਿ੍ਫ਼ਤਾਰ ਨੌਜਵਾਨਾਂ ਦਾ 6 ਦਿਨ ਦਾ ਰਿਮਾਂਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।