09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਾਹਨ ਦੀ ਸਾਈਡ ਵੱਜਣ ਨਾਲ ਵਿਅਕਤੀ ਜ਼ਖਮੀ <br/>

ਅਜੀਤ ਡੈਸਕ 07-03-2026
ਗੁਰਦਾਸਪੁਰ, 6 ਮਾਰਚ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਪੰਧੇਰ ਮੋੜ ਨੇੜੇ ਪੁਰਾਣਾ ਸ਼ਾਲਾ ਤੋਂ ਆਉਂਦੇ ਇਕ ਵਿਅਕਤੀ ਨੰੂ ਕਿਸੇ ਅਣਪਛਾਤੇ ਵਾਹਨ ਨੇ ਸਾਈਡ ਮਾਰ ਦਿੱਤੀ, ਜਿਸ 'ਤੇ ਉਹ ਗੰਭੀਰ ਜ਼ਖਮੀ ਹੋ ਗਿਆ | ਇਹ ਘਟਨਾ ਸ਼ਾਮ ਦੇ ਕਰੀਬ ਸਾਢੇ 6 ਵਜੇ ਵਾਪਰੀ | ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਸਤਪਾਲ ਤੇ ਸਿਪਾਹੀ ਹਰਪ੍ਰੀਤ ਸਿੰਘ ਨੇ ਸਰਕਾਰੀ ਐਂਬੂਲੈਂਸ ਬੁਲਾ ਕੇ ਨਿੱਜੀ ਹਸਪਤਾਲ ਵਿਖੇ ਪੀੜਤ ਨੂੰ ਦਾਖਲ ਕਰਵਾਇਆ | ਜ਼ਖਮੀ ਹੋਏ ਸੁਨਿਆਰੇ ਦੀ ਪਹਿਚਾਣ ਵਿਜੇ ਵਰਮਾ ਜੋ ਪੁਰਾਣਾ ਸਾਲਾ ਵਿਖੇ ਡਰੋਨ ਜਿਊਲਰ ਦੀ ਦੁਕਾਨ ਕਰਦਾ ਹੈ, ਸ਼ਾਮ ਸਮੇਂ ਸਕੂਟਰੀ 'ਤੇ ਆਪਣੇ ਘਰ ਗੁਰਦਾਸਪੁਰ ਪੰਜ ਪੀਰ ਵਾਲੀ ਗਲੀ ਮੁਹੱਲਾ ਆਦਰਸ਼ ਨਗਰ ਜਾ ਰਿਹਾ ਸੀ ਕਿ ਰਸਤੇ ਵਿਚ ਅਚਾਨਕ ਹਾਦਸਾ ਵਾਪਰ ਗਿਆ | ਉਸ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਹੁਣ ਖਤਰੇ ਤੋਂ ਬਾਹਰ ਹੈ ਤੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ | ਏ.ਐਸ.ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਉਹ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਸਨ ਅਤੇ ਇਹ ਪਤਾ ਨਹੀਂ ਲੱਗ ਸਕਿਆ ਇਹ ਵਿਅਕਤੀ ਖੁਦ ਡਿੱਗਾ ਜਾਂ ਫਿਰ ਕਿਸੇ ਵਾਹਨ ਦੀ ਲਪੇਟ ਵਿਚ ਆਇਆ ਹੈ | ਉਨ੍ਹਾਂ ਕਿਹਾ ਕਿ ਤਫਤੀਸ਼ ਜਾਰੀ ਹੈ |

ਪਿਛਲੀ ਖ਼ਬਰ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਦੋਸ਼ਾਂ 'ਚ ਗਿ੍ਫ਼ਤਾਰ ਨੌਜਵਾਨਾਂ ਦਾ 6 ਦਿਨ ਦਾ ਰਿਮਾਂਡ ਅਗਲੀ ਖ਼ਬਰ ਚਿੱਟੇ ਦਾ ਨਸ਼ਾ ਕਰਦੇ 3 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।