25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਵ-ਨਿਯੁਕਤ ਭਾਜਪਾ ਜ਼ਿਲ੍ਹਾ ਪਿ੍ੰਟ ਮੀਡੀਆ ਇੰਚਾਰਜ ਦੀਪਕ ਸਲਵਾਨ ਦਾ ਸਨਮਾਨ

ਅਜੀਤ ਡੈਸਕ 01-02-2026
ਪਠਾਨਕੋਟ, 31 ਜਨਵਰੀ (ਸੰਧੂ)-ਲਾਇਨਜ਼ ਕਲੱਬ ਜ਼ਿਲ੍ਹਾ 321-ਡੀ ਦੇ ਅੰਦਰ ਸਰਗਰਮ ਲਾਇਨਜ਼ ਕਲੱਬ ਮੈਂਬਰਾਂ ਦੁਆਰਾ ਬਣਾਇਆ ਸਮੂਹ ਨੇ ਡਿਪਟੀ ਜ਼ਿਲ੍ਹਾ ਗਵਰਨਰ ਲਾਇਨ ਰਾਜੀਵ ਖੋਸਲਾ ਦੀ ਨਿਗਰਾਨੀ ਹੇਠ ਸ਼ਾਨਦਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ | ਵੱਖ-ਵੱਖ ਲਾਇਨਜ਼ ਕਲੱਬਾਂ ਦੇ ਸੀਨੀਅਰ ਅਧਿਕਾਰੀਆਂ ਤੇ ਲਾਇਨ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਮਾਰੋਹ 'ਚ ਭਾਜਪਾ ਜ਼ਿਲ੍ਹਾ ਕਾਰਜਕਾਰਨੀ ਵਿਚ ਜ਼ਿਲ੍ਹਾ ਪਿ੍ੰਟ ਮੀਡੀਆ ਇੰਚਾਰਜ ਵਜੋਂ ਨਿਯੁਕਤ ਦੀਪਕ ਸਲਵਾਨ ਨੂੰ ਸਨਮਾਨਿਤ ਕੀਤਾ | ਇਸ ਮੌਕੇ ਦੀਪਕ ਸਲਵਾਨ ਨੇ ਕਿਹਾ ਕਿ ਉਹ ਪਾਰਟੀ ਸੰਗਠਨ ਦੁਆਰਾ ਉਨ੍ਹਾਂ ਨੂੰ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਸ਼ਰਧਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਵਿਚਾਰਧਾਰਾ ਤੇ ਲੋਕ ਭਲਾਈ ਨੀਤੀਆਂ ਨੂੰ ਮੀਡੀਆ ਰਾਹੀਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਸੁਦੀਪ ਗਰਗ, ਨਰਿੰਦਰ ਮਹਾਜਨ, ਅਜੈ ਮਹਾਜਨ, ਵਿਨੋਦ ਗੁਪਤਾ, ਸੁਰੇਸ਼ ਮਹਾਜਨ, ਅਸ਼ੋਕ ਕੁਮਾਰ, ਮੁਨੀਸ਼ ਚੌਹਾਨ, ਅਜਮੇਰ ਸਿੰਘ, ਅਸ਼ੋਕ ਬਾਬਾ, ਜਨਕ ਸਿੰਘ, ਰਿਤੇਸ਼ ਮਹਾਜਨ, ਰਣਵੀਰ ਵਾਲੀਆ, ਸਮੀਰ ਗੁਪਤਾ, ਅਸ਼ਵਨੀ ਵਰਮਾ, ਪਵਨ ਸ਼ਰਮਾ, ਕੇਵਲ ਕਿ੍ਸ਼ਨ ਗੁਪਤਾ, ਸੰਜੀਵ ਗੁਪਤਾ, ਅਮਿਤ ਸ਼ਰਮਾ, ਅਭਿਸ਼ੇਕ ਡੋਗਰਾ, ਕਿਰਨਦੀਪ ਸਿੰਘ ਕੇਡੀ, ਅਭਿਸ਼ੇਕ ਸ਼ਰਮਾ, ਅਮਿਤ ਪੁੰਜ, ਮਨੋਜ ਲੋਹੀਆ, ਪੰਕਜ ਕੁਮਾਰ, ਸੁਮਿਤ ਮਹਾਜਨ, ਸ਼ਰਨਜੀਤ ਸਿੰਘ, ਅਮਿਤ ਮਹਾਜਨ, ਤਿ੍ਲੋਕ ਨੰਦਾ, ਰਾਕੇਸ਼ ਮਹਾਜਨ, ਅਜੈ ਪਾਲ ਸਿੰਘ, ਹਤਿੰਦਰਾ ਸਿੰਘ ਬੌਬੀ, ਬਿ੍ਜਮੋਹਨ ਬੇਦੀ, ਨਰਿੰਦਰ ਗੁਪਤਾ, ਸਤੀਸ਼ ਕੁਮਾਰ, ਵਿਨੈ ਮਹਾਜਨ, ਵਿਜੇ ਵਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਵਾਂਖਾ ਰਜਵਾਹੇ ਨੂੰ ਤੁਰੰਤ ਪੱਕਾ ਕੀਤੇ ਜਾਣ ਦੀ ਮੰਗ ਅਗਲੀ ਖ਼ਬਰ ਪਠਾਨਕੋਟ ਕਰਿਆਨਾ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।