22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੱੁਡਵਿਲ ਇੰਟਰਨੈਸ਼ਨਲ ਸਕੂਲ ਵਿਖੇ ਉਲੰਪੀਆਡ ਪ੍ਰੀਖਿਆ ਕਰਵਾਈ

ਅਜੀਤ ਡੈਸਕ 01-02-2026
ਬਟਾਲਾ, 31 ਜਨਵਰੀ (ਸਤਿੰਦਰ ਸਿੰਘ)-ਗੱੁਡਵਿਲ ਇੰਟਰਨੈਸ਼ਨਲ ਸਕੂਲ (ਸੀ.ਬੀ.ਐਸ.ਈ.) ਢਡਿਆਲਾ ਨੱਤ ਵਿਖੇ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਤਹਿਤ ਬੇ੍ਰਨ ਮੈਪਿੰਗ ਅਕੈਡਮੀ ਹੈਦਰਾਬਾਦ ਦੇ ਪ੍ਰੋਗਰਾਮ ਅਧੀਨ ਇੰਗਲਿਸ਼, ਗਣਿਤ ਤੇ ਸਾਇੰਸ ਵਿਸ਼ਿਆਂ ਦੀ ਉਲੰਪੀਆਡ ਪ੍ਰੀਖਿਆ ਕਰਵਾਈ ਗਈ | ਇਸ ਸੰਬੰਧੀ ਪਿ੍ੰਸੀਪਲ ਅਮਨਦੀਪ ਸਿੰੰਘ ਨੇ ਦੱਸਿਆ ਕਿ ਉਕਤ ਉਲੰਪੀਆਡ ਟੈਸਟਾਂ ਦੀ ਤਿਆਰੀ ਤੋਂ ਇਲਾਵਾ ਨੌਂਵੀ ਤੇ ਦਸਵੀਂ ਕਾਲਜ ਦੇ ਵਿਦਿਆਰਥੀਆਂ ਨੂੰ ਐਨ.ਟੀ.ਐਸ.ਈ. ਦੀ ਪ੍ਰੀਖਿਆ ਦੇਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ | ਪ੍ਰੋਗਰਾਮ ਤਹਿਤ ਸਾਇੰਸ, ਗਣਿਤ ਤੇ ਇੰਗਲਿਸ਼ ਵਿਸ਼ਿਆਂ 'ਤੇ ਉੱਚ ਗੁਣਵੱਤਾ ਤੇ ਮੁਕਾਬਲੇ ਦੀ ਭਾਵਨਾ ਉਤਪੰਨ ਕਰਨ ਲਈ ਅੰਤਰਰਾਸ਼ਟਰੀ ਗਣਿਤ ਉਲੰਪੀਆਡ ਦੀ ਪ੍ਰੀਖਿਆ ਵਿਚ 96 ਵਿਦਿਆਰਥੀਆਂ ਨੇ ਭਾਗ ਲਿਆ | ਪਿ੍ੰਸੀਪਲ ਅਮਨਦੀਪ ਸਿੰਘ ਨੇ ਦੱਸਿਆ ਕਿ ਮੁਕਾਬਲੇ ਦੀ ਪ੍ਰੀਖਿਆਂਵਾਂ ਦੀ ਤਿਆਰੀ ਲਈ ਸਕੂਲ ਵਲੋਂ ਹੁਸ਼ਿਆਰ ਤੇ ਲੋੜਵੰਦ ਬੱਚਿਆਂ ਨੂੰ ਆਰਮਡ ਫੋਰਸ਼ਿਜ ਮੁਹਾਲੀ, ਭਾਈ ਜੈਤਾ ਜੀ ਫਾਉਂਡੇਂਸਨ ਚੰਡੀਗੜ੍ਹ, ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਕੋਚਿੰਗ ਇੰਸਟੀਚਿਊਟ ਫਤਹਿਗੜ੍ਹ ਸਾਹਿਬ ਅਤੇ ਇਨਫੋਸ਼ਿਜ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਲਈ ਅਗਵਾਈ ਵੀ ਦਿੱਤੀ ਜਾਂਦੀ ਹੈ | ਡਾਇਰੈਕਟਰ ਜਸਵਿੰਦਰ ਕੌਰ ਨੇ ਕਿਹਾ ਕਿ ਚੰਗੇ ਰੈਂਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਗਣਿਤ ਉਲੰਪੀਆਡ ਦੇ ਇੰਚਾਰਜ ਅਧਿਆਪਿਕਾ ਰਣਜੀਤ ਕੌਰ ਵਲੋਂ ਵਿਦਿਆਰਥਾੀਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਲਈ ਆਪਣਾ ਯੋਗਦਾਨ ਦਿੱਤਾ ਗਿਆ |
ਪਿਛਲੀ ਖ਼ਬਰ ਐਸ.ਐਸ. ਬਾਜਵਾ ਸਕੂਲ ਦੇ ਵਿਦਿਆਰਥੀਆਂ ਦਾ ਗਣਿਤ ਤੇ ਸਾਇੰਸ ਦੇ ਟੈਸਟ 'ਚ ਵਧੀਆ ਪ੍ਰਦਰਸ਼ਨ ਅਗਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।