21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ਼ਹੀਦ ਭਾਈ ਸਰਵਨ ਸਿੰਘ ਲਾਧੂਪੁਰ ਦੀ ਯਾਦ 'ਚ ਸ਼ਹੀਦੀ ਸਮਾਗਮ ਭਲਕੇ

ਅਜੀਤ ਡੈਸਕ 01-02-2026
ਕਾਹਨੂੰਵਾਨ, 31 ਜਨਵਰੀ (ਜਸਪਾਲ ਸਿੰਘ ਸੰਧੂ)-ਸਥਾਨਿਕ ਕਸਬਾ ਕਾਹਨੂੰਵਾਨ ਦੇ ਅੰਦਰ ਬਾਪੂ ਗੁਰਚਰਨ ਸਿੰਘ ਫਰੀਡਮ ਫਾਈਟਰ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ | ਇਸ ਮੌਕੇ ਟਰੱਸਟ ਦੇ ਪ੍ਰਧਾਨ ਬਖ਼ਤਾਵਰ ਸਿੰਘ ਨੇ ਕਿਹਾ ਕਿ ਸ਼ਹੀਦ ਭਾਈ ਸਰਵਣ ਸਿੰਘ ਲਾਧੂਪੁਰ ਅਤੇ ਕੌਮ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਹਰ ਸਾਲ ਗੁਰਮਤਿ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਇਹ ਸ਼ਹੀਦੀ ਸਮਾਗਮ 2 ਫਰਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਬਾਪੂ ਗੁਰਚਰਨ ਸਿੰਘ ਫਰੀਡਮ ਫਾਈਟਰ ਸਮਾਰਕ ਲਾਧੂਪੁਰ ਵਿਖੇ ਕਰਵਾਇਆ ਜਾ ਰਿਹਾ ਹੈ | ਮੀਟਿੰਗ ਦੌਰਾਨ ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਇਸ ਸ਼ਹੀਦੀ ਸਮਾਗਮ ਵਿਚ ਭਾਈ ਨਰਾਇਣ ਸਿੰਘ ਚੌੜਾ, ਬਲਵਿਦਰ ਸਿੰਘ ਪੱਖੋਕੇ, ਹਰਬੰਸ ਸਿੰਘ ਮੰਜਪੁਰ, ਪਿ੍ੰਸੀਪਲ ਸਵਰਨ ਸਿੰਘ ਵਿਰਕ, ਐਡਵੋਕੇਟ ਸਿਮਰਨਜੀਤ ਸਿੰਘ ਹਾਈਕੋਰਟ, ਭਾਈ ਰਣਜੀਤ ਸਿੰਘ ਟਕਸਾਲੀ ਅਤੇ ਜਸਵਿੰਦਰ ਸਿੰਘ ਕਾਹਨੂੰਵਾਨ ਕਥਾਵਾਚਕ ਪਹੁੰਚ ਰਹੇ ਹਨ, ਜੋ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ, ਵਾਰਿਸ ਪੰਜਾਬ ਤੋਂ ਪਿ੍ੰਸ ਕਾਹਨੂੰਵਾਨ ਅਤੇ ਲਖਵੀਰ ਸਿੰਘ ਖਾਲਸਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭੀਖੋਵਾਲੀ ਦੇ ਕਈ ਪਰਿਵਾਰ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਪ੍ਰਧਾਨ ਮੰਤਰੀ ਪੰਜਾਬ ਫੇਰੀ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨਾਂ ਦੇ ਕਰਜ਼ਾ ਮੁਆਫੀ ਦਾ ਐਲਾਨ ਕਰਨ : ਨਰੇਸ਼ ਮਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।