12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੰਮਤੀ ਮੈਂਬਰ ਬੀਬੀ ਮਨਜੀਤ ਕੌਰ ਨੂੰ ਬਲਾਕ ਕਾਦੀਆਂ ਦਾ ਚੇਅਰਪਰਸਨ ਬਣਾਇਆ ਜਾਵੇ : ਗੁਰਨਾਮ ਸਿੰਘ, ਸਰਪੰਚ ਤਜਿੰਦਰ ਸਿੰਘ

ਅਜੀਤ ਡੈਸਕ 01-01-2026
ਊਧਨਵਾਲ, 31 ਦਸੰਬਰ (ਪਰਗਟ ਸਿੰਘ)- ਨਵੇਂ ਬਣੇ ਸੰਮਤੀ ਮੈਂਬਰ ਬੀਬੀ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਦਿਲਬਾਗ ਸਿੰਘ ਲੀਲ ਕਲਾਂ ਸੀਨੀਅਰ ਆਪ ਆਗੂ ਵਲੋਂ ਸੰਮਤੀ ਜਿੱਤਣ ਦੀ ਖੁਸ਼ੀ 'ਚ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਗ੍ਰਹਿ ਵਿਖੇ ਸਾਥੀਆਂ ਸਮੇਤ ਪਹੁੰਚੇ | ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਸੈਸ਼ਨ ਵਿਚ ਹੋਣ ਕਰ ਕੇ ਵਿਧਾਇਕ ਦੇ ਭਰਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਗੋਲਡੀ ਨੇ ਦਿਲਬਾਗ ਸਿੰਘ ਦਾ ਮੂੰਹ ਮਿੱਠਾ ਕਰ ਕੇ ਕਰਵਾਇਆ | ਇਸ ਖੁਸ਼ੀ ਨੂੰ ਸਾਂਝੇ ਕਰਦਿਆਂ ਇਲਾਕੇ ਦੇ ਮੁਹਤਬਰਾਂ 'ਚ ਗੁਰਨਾਮ ਸਿੰਘ ਨੱਥੂ ਖੈਹਿਰਾ, ਸਰਪੰਚ ਤਜਿੰਦਰ ਸਿੰਘ ਬੱਬੂ ਕੰਡੀਲਾ, ਸਾਬਕਾ ਸਰਪੰਚ ਸ਼ਿਵਤਾਰ ਸਿੰਘ ਕੋਕਲਪੁਰ, ਮਨਦੀਪ ਸਿੰਘ ਲੀਲ੍ਹ ਕਲਾਂ, ਗੁਰਨਾਮ ਸਿੰਘ ਮੁਰਾਦਪੁਰ ਨੇ ਸਾਂਝੇ ਰੂਪ 'ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਗੋਲਡੀ ਨੂੰ ਕਿਹਾ ਕਿ ਦਿਲਬਾਗ ਸਿੰਘ ਦੀ ਪਤਨੀ ਬੀਬੀ ਮਨਜੀਤ ਕੌਰ ਨੂੰ ਬਲਾਕ ਕਾਦੀਆਂ ਦੀ ਸੰਮਤੀ ਚੇਅਰਪਰਸਨ ਬਣਾਇਆ ਜਾਵੇ | ਇਨ੍ਹਾਂ ਸਾਰਿਆਂ ਨੇ ਕਿਹਾ ਕਿ ਬੀਬੀ ਮਨਜੀਤ ਕੌਰ 406 ਵੋਟਾਂ ਦੀ ਵੱਡੀ ਲੀਡ ਨਾਲ ਜੇਤੂ ਰਹੇ ਹਨ, ਜੇ ਗੱਲ ਕਰੀਏ ਦਿਲਬਾਗ ਸਿੰਘ ਦੀ ਤਾਂ ਉਸ ਨੇ ਪਾਰਟੀ ਦੇ ਇਕ ਇਕ ਹੁਕਮ 'ਤੇ ਡਟ ਕੇ ਪਹਿਰਾ ਦਿੱਤਾ ਹੈ | ਅਮਰੀਕ ਸਿੰਘ ਗੋਲਡੀ ਨੇ ਕਿਹਾ ਕਿ ਵਿਧਾਇਕ ਅਮਰਪਾਲ ਸਿੰਘ ਨਾਲ ਇਸ ਵਿਸ਼ੇ ਉਪਰ ਜ਼ਰੂਰ ਗੱਲ ਕਰਨਗੇ | ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਦਿਲਬਾਗ ਸਿੰਘ ਪਾਰਟੀ ਤੇ ਵਿਧਾਇਕ ਅਮਰਪਾਲ ਸਿੰਘ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਦੇ ਹਨ | ਜਲਦ ਹੀ ਇਸ ਉਪਰ ਵਿਚਾਰ ਕੀਤਾ ਜਾਵੇਗਾ | ਇਸ ਮੌਕੇ ਮਨਦੀਪ ਸਿੰਘ, ਸਾਬਕਾ ਸਰਪੰਚ ਗੁਰਨਾਮ ਸਿੰਘ ਲੀਲ੍ਹ ਕਲਾਂ, ਸਤਨਾਮ ਸਿੰਘ ਕੰਡੀਲਾ, ਗਿਆਨ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਾਵਨ ਸਰੂਪ ਮਾਮਲੇ 'ਚ ਸ਼ੋ੍ਰਮਣੀ ਕਮੇਟੀ 'ਤੇ ਪਰਚਾ ਦਰਜ ਕਰਨ ਨੂੰ ਧਾਰਮਿਕ ਕੰਮਾਂ 'ਚ ਦਖ਼ਲਅੰਦਾਜ਼ੀ ਦੱਸਣਾ ਗ਼ਲਤ- ਭਾਈ... ਅਗਲੀ ਖ਼ਬਰ ਰੈਵ : ਫਾਦਰ ਸੁਰੇਸ਼ ਦੀ ਅਗਵਾਈ ਹੇਠ ਕਿ੍ਸਮਸ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।