12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪਿੰਡ ਕਲਿਆਣਪੁਰ 'ਚ ਕਿ੍ਸਮਸ ਦਿਵਸ ਧੂਮ-ਧਾਮ ਨਾਲ ਮਨਾਇਆ

ਅਜੀਤ ਡੈਸਕ 01-01-2026
ਧਾਰੀਵਾਲ, 31 ਦਸੰਬਰ (ਜੇਮਸ ਨਾਹਰ)-ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਨ ਅਤੇ ਨਵੇਂ ਸਾਲ ਨੂੰ ਸਮਰਪਿਤ ਪਿੰਡ ਕਲਿਆਣਪੁਰ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਪਿੰਡ ਕਲਿਆਣਪੁਰ ਦੀ ਸਮੁੱਚੀ ਪੰਚਾਇਤ ਨੇ ਆਪਣੀ ਹਾਜ਼ਰੀ ਭਰੀ ਤੇ ਨਾਲ ਨਵੇਂ ਆਏ ਐੱਸ.ਐੱਚ.ਓ. ਧਾਰੀਵਾਲ ਮੈਡਮ ਦੀਪਿਕਾ ਤੇ ਸੇਵਾ-ਮੁਕਤ ਐੱਸ.ਐੱਚ.ਓ. ਸਰਬਜੀਤ ਸਿੰਘ ਦਾ ਤੇ ਧਾਰੀਵਾਲ ਥਾਣੇ ਦੇ ਮੁਨਸ਼ੀ ਜਗਰਾਜ ਸਿੰਘ ਦਾ ਸਨਮਾਨ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਕਿ੍ਸਮਸ ਕੇਕ ਕੱਟ ਕੇ ਇਕ ਦੂਜੇ ਨਾਲ ਪ੍ਰਭੂ ਯਿਸੂ ਦੇ ਜਨਮ ਦਿਨ ਤੇ ਨਵੇਂ ਸਾਲ ਦੀ ਖੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਸਰਪੰਚ ਸੇਵਾਮੁਕਤ ਪਿ੍ੰਸੀਪਲ ਮਾਸਟਰ ਨੰਦ ਲਾਲ, ਮੈਂਬਰ ਪੰਚਾਇਤ ਤੇਜਾ ਸਿੰਘ, ਮੈਂਬਰ ਪੰਚਾਇਤ ਜਤਿੰਦਰ ਕੁਮਾਰ, ਮੈਂਬਰ ਪੰਚਾਇਤ ਰਵਿੰਦਰ ਭੱਟੀ, ਪ੍ਰਧਾਨ ਸਤਨਾਮ ਭੱਟੀ, ਡੇਵਿਡ, ਬੁੜਾ ਮਸੀਹ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿ੍ੰਸੀਪਲ ਡਾ. ਸੁਨੀਤਾ ਕੌਸ਼ਲ ਨੇ ਪਰਿਵਾਰ ਸਮੇਤ ਬਿਰਧ ਆਸ਼ਰਮ 'ਚ ਬਜ਼ੁਰਗਾਂ ਨੂੰ ਕੰਬਲ ਤੇ ਮਠਿਆਈ ਵੰਡੀ ਅਗਲੀ ਖ਼ਬਰ ਡਾ. ਸਤਨਾਮ ਸਿੰਘ ਬਾਜਵਾ 2027 ਵਿਚ ਪਾਰਟੀ ਵਲੋਂ ਮੁੱਖ ਮੰਤਰੀ ਦੇ ਦਾਅਵੇਦਾਰ ਹੋਣਗੇ : ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।