12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ਼ੋਭਾ ਯਾਤਰਾ ਦਾ ਨਸ਼ਾ ਮੁਕਤੀ ਸੰਗਠਨ ਪੰਜਾਬ ਨੇ ਕੀਤਾ ਸਵਾਗਤ

ਅਜੀਤ ਡੈਸਕ 01-01-2026
ਗੁਰਦਾਸਪੁਰ, 31 ਦਸੰਬਰ (ਪੰਕਜ ਸ਼ਰਮਾ)- ਅੱਜ ਸ੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ 'ਤੇ ਗੁਰਦਾਸਪੁਰ ਵਿਖੇ ਸਨਾਤਨ ਜਾਗਰਨ ਮੰਚ ਵਲੋਂ ਤੀਜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਨਸ਼ਾ ਮੁਕਤੀ ਸੰਗਠਨ ਪੰਜਾਬ ਦੇ ਗੁਰਦਾਸਪੁਰ ਪ੍ਰਧਾਨ ਰਵਿੰਦਰ ਖੰਨਾ ਦੀ ਅਗਵਾਈ ਹੇਠ ਹਨੂਮਾਨ ਚੌਕ ਵਿਖੇ ਇਸ ਯਾਤਰਾ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ | ਅੱਜ ਪੂਰਾ ਸ਼ਹਿਰ ਸ੍ਰੀ ਰਾਮ ਦੀ ਭਗਤੀ ਵਿਚ ਡੁੱਬਿਆ ਦਿਖਾਈ ਦੇ ਰਿਹਾ ਸੀ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਤਿੰਦਰ ਪ੍ਰਦੇਸੀ, ਡੀ.ਏ.ਵੀ. ਸਕੂਲ ਦੇ ਪਿ੍ੰਸੀਪਲ ਦੀਪਕ ਸਰਪਾਲ, ਸਾਬਕਾ ਪਿ੍ੰਸੀਪਲ ਪਵਨ ਸ਼ਰਮਾ, ਦੀਪਕ ਮਹਾਜਨ, ਵਰੁਣ ਮਾਰਵਾਹ, ਨੀਰਜ ਸ਼ਰਮਾ, ਵਿਪਨ ਗੁਪਤਾ, ਰਾਕੇਸ਼ ਮਹਾਜਨ, ਵਿਸ਼ਾਂਤ ਗੁਪਤਾ, ਸੋਮਨਾਥ, ਸੁਧੀਰ ਬਾਬਾ, ਅਰੁਣ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੀਰਤਨ ਤੇ ਸ਼ੋਭਾ ਯਾਤਰਾ ਦਾ ਹੋਵੇਗਾ ਨਿੱਘਾ ਸਵਾਗਤ : ਸਰਪੰਚ ਕਮਲਜੋਤ ਸਿੰਘ ਅਗਲੀ ਖ਼ਬਰ ਟ੍ਰੈਫਿਕ ਪੁਲਿਸ ਵਲੋਂ ਨਵੇਂ ਬੱਸ ਸਟੈਂਡ ਵਿਖੇ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।