28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਹਾਈ ਸਕੂਲ ਜਟਾਣਾ ਉੱਚਾ ਦਾ ਪਹਿਲਾ ਸਥਾਨ

ਖਮਾਣੋਂ, 27 ਨਵੰਬਰ (ਮਨਮੋਹਣ ਸਿੰਘ ਕਲੇਰ)-ਸਰਕਾਰੀ ਹਾਈ ਸਕੂਲ ਮਾਧੋਪੁਰ ਵਿਖੇ ਲਗਾਈ ਗਈ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਜਟਾਣਾ ਉੱਚਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਅਕਾਸ਼ ਵਰਮਾ ਤੇ ਮੁੱਖ ਥੀਮ ‘ਸਾਇੰਸ, ਟੈਕਨਾਲੋਜੀ ਐਂਡ ਇਨੋਵੇਸ਼ਨ ਫੌਰ ਏ ਮਮਟੇਨੇਬਲ ਐਂਡ ਵਿਕਸਿਤ ਭਾਰਤ’ ਤਹਿਤ ਸਬ ਥੀਮ ਆਰਟੀਵੀਸ਼ੀਅਲ ਇੰਟੈਲੀਜੈਂਸ ਫ਼ਾਰ ਏ ਬੈਦਰ ਲਾਈਫ ਵਿਚ ਭਾਗ ਲਿਆ ਅਤੇ ਜ਼ਿਲ੍ਹੇ ਦੇ ਅੱਠ ਬਲਾਕਾਂ ਦੇ ਵਿਦਿਆਰਥੀਆਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।

ਅਜੀਤ ਡੈਸਕ 28-11-2026
ਖਮਾਣੋਂ, 27 ਨਵੰਬਰ (ਮਨਮੋਹਣ ਸਿੰਘ ਕਲੇਰ)-ਸਰਕਾਰੀ ਹਾਈ ਸਕੂਲ ਮਾਧੋਪੁਰ ਵਿਖੇ ਲਗਾਈ ਗਈ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਜਟਾਣਾ ਉੱਚਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਅਕਾਸ਼ ਵਰਮਾ ਤੇ ਮੁੱਖ ਥੀਮ ‘ਸਾਇੰਸ, ਟੈਕਨਾਲੋਜੀ ਐਂਡ ਇਨੋਵੇਸ਼ਨ ਫੌਰ ਏ ਮਮਟੇਨੇਬਲ ਐਂਡ ਵਿਕਸਿਤ ਭਾਰਤ’ ਤਹਿਤ ਸਬ ਥੀਮ ਆਰਟੀਵੀਸ਼ੀਅਲ ਇੰਟੈਲੀਜੈਂਸ ਫ਼ਾਰ ਏ ਬੈਦਰ ਲਾਈਫ ਵਿਚ ਭਾਗ ਲਿਆ ਅਤੇ ਜ਼ਿਲ੍ਹੇ ਦੇ ਅੱਠ ਬਲਾਕਾਂ ਦੇ ਵਿਦਿਆਰਥੀਆਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਆਕਾਸ਼ ਨੇ ਨੇਤਰਹੀਣ ਦਿਵਿਆਂਗ ਵਿਅਕਤੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਇੰਡੋਰ ਇੰਫਰਾ ਰੈੱਡ ਸੈਂਸਰ ਫ਼ਾਰ ਵਿਜ਼ੁਅਲੀ ਇਮਪੇਅਰਡ ਮਾਡਲ ਪੇਸ਼ ਕੀਤਾ, ਜਿਸ ਦੀ ਜੱਜ ਅਧਿਆਪਕਾਂ ਵਲੋਂ ਸ਼ਲਾਘਾ ਕੀਤੀ ਗਈ। ਜ਼ਿਲ੍ਹਾ ਪੱਧਰੀ ਮੁਕਾਬਲੇ ਕਮਲਵੀਰ ਕੌਰ, ਹੈਡਮਿਸਟਰੈਸ ਸਰਕਾਰੀ ਹਾਈ ਸਕੂਲ, ਸਾਨੀਪੁਰ ਦੀ ਅਗਵਾਈ ਹੇਠ ਅਤੇ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਮਾਧੋਪੁਰ ਦੇ ਸਹਿਯੋਗ ਨਾਲ ਨੇਪਰੇ ਚੜ੍ਹੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਦੇ ਮਾਡਲ ਦੇਖੇ। ਇਨਾਮ ਵੰਡ ਸਮਾਰੋਹ ਦੌਰਾਨ ਡੀ.ਈ.ਓ ਵਲੋਂ ਸਾਰੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਟਰਾਫ਼ੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰਾਪਤੀ ਲਈ ਅਕਾਸ਼ ਵਰਮਾ ਅਤੇ ਉਨਾਂ ਦੇ ਗਾਈਡ ਅਧਿਆਪਕ ਨਵਦੀਪ ਕੌਰ ਨੂੰ ਸਕੂਲ ਦੇ ਹੈੱਡ ਸਾਮਟਰ ਰਸ਼ਪਾਲ ਸਿੰਘ ਅਤੇ ਸਮੂਹ ਸਟਾਫ ਵਲੋਂ ਸਵੇਰ ਸਭਾ ਦੌਰਾਨ ਵਧਾਈ ਦਿੱਤੀ ਗਈ। ਸਵੇਰ ਸਭਾ ਮੌਕੇ ਦਵਿੰਦਰ ਕੌਰ, ਦਲਵਿੰਦਰ ਕੌਰ, ਸਰਬਜੀਤ ਕੌਰ, ਰਾਜਦੀਪ ਕੌਰ, ਨਿਸ਼ੂ ਬੱਤਰਾ, ਗੁਰਦੀਪ ਸਿੰਘ, ਪਰਵਿੰਦਰ ਸਿੰਘ ਅਤੇ ਸਾਰੇ ਵਿਦਿਆਰਥੀ ਸ਼ਾਮਿਲ ਸਨ।
ਪਿਛਲੀ ਖ਼ਬਰ ਹੰਸਾਲੀ ਵਿਖੇ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਉਣਾ ਨੇਕ ਉਪਰਾਲਾ-ਡਾ. ਹਰਬੰਸ ਲਾਲ ਸਾਬਕਾ ਮੰਤਰੀ ਡਾ. ਹਰਬੰਸ ਲਾਲ... ਅਗਲੀ ਖ਼ਬਰ ਜੀ.ਪੀ.ਸੀ. ਵਿਚ ਮਨਾਇਆ ਸੰਵਿਧਾਨ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।